ਉਪਭੋਗੀ ਰੱਖਿਆ
ਇਸ ਲੇਖ ਨੂੰ ਇਸ ਵਿੱਚ ਵੇਖੋ:
ਅਰਬੀ
ਅੰਗਰੇਜ਼ੀ
ਸਪੇਨੀ
ਫਰਾਂਸੀਸੀ
ਗੁਜਰਾਤੀ
ਪੰਜਾਬੀ
ਰੂਸੀ
ਤਮਿਲ
ਫਿਲਪੀਨੋ (ਤਗਾਲਗ)
ਉਰਦੂ
ਚੀਨੀ (ਸਰਲ)
ਪ੍ਰਿੰਟ ਕਰੋ
ਪੀ ਡੀ ਐੱਫ
ਮੇਰੇ ਫੇਵਰਿਟਸ ਵਿੱਚ ਜੋੜ ਦਿਓ ਹੁਣ ਲੋੜ ਮੁਤਾਬਕ ਬਣਾਓ
ਪਛਾਣ ਦੀ ਚੋਰੀ ਬਾਰੇ ਮੈਨੂੰ ਕੀ ਪਤਾ ਹੋਣਾ ਚਾਹੀਦਾ ਹੈ?
ਪਛਾਣ ਦੀ ਚੋਰੀ ਉਦੋਂ ਹੋ ਸਕਦੀ ਹੈ ਜਦੋਂ ਤੁਹਾਡੀ ਨਿੱਜੀ ਜਾਣਕਾਰੀ ਕਿਸੇ ਹੋਰ ਵਿਅਕਤੀ ਦੁਆਰਾ ਬੈਂਕ ਤੋਂ ਕਰਜ਼ੇ ਲੈਣ, ਖਰੀਦਾਰੀ ਕਰਨ ਜਾਂ ਨਵੇਂ ਕ੍ਰੈਡਿਟ ਕਾਰਡ ਖਾਤੇ ਖੋਲ੍ਹਣ ਲਈ ਚੋਰੀ ਕਰ ਲਈ ਜਾਂਦੀ ਹੈ ਅਤੇ ਵਰਤੀ ਜਾਂਦੀ ਹੈ।
ਜੇ ਪਛਾਣ ਦੀ ਚੋਰੀ ਕਰਨ ਵਾਲੇ ਕਿਸੇ ਚੋਰ ਨੂੰ ਤੁਹਾਡੇ ਨਾਮ, ਪਤੇ, ਜਨਮ ਤਾਰੀਖ, ਐਸਆਈਐਨ (SIN), ਡ੍ਰਾਈਵਰ’ਜ਼ ਲਾਇਸੰਸ ਅਤੇ ਤੁਹਾਡੀ ਮਾਂ ਦੇ ਪਹਿਲੇ ਨਾਮ ਦੀ ਜਾਣਕਾਰੀ ਮਿਲ ਜਾਂਦੀ ਹੈ ਤਾਂ ਚੋਰ ਤੁਹਾਡੀ ਥਾਂ 'ਤੇ ਹੋਣ ਦਾ ਵਿਖਾਵਾ ਕਰ ਸਕਦਾ ਹੈ। ਪਛਾਣ ਦੀ ਚੋਰੀ ਕਰਨ ਵਾਲਾ ਚੋਰ ਤੁਹਾਡੇ ਬੈਂਕ ਖਾਤਿਆਂ 'ਤੇ ਕਬਜ਼ਾ ਕਰ ਸਕਦਾ ਹੈ, ਨਵੇਂ ਬੈਂਕ ਖਾਤੇ ਖੋਲ੍ਹ ਸਕਦਾ ਹੈ, ਬੈਂਕ ਵਿੱਚ ਪਈ ਰਕਮ ਨੂੰ ਕਿਸੇ ਹੋਰ ਖਾਤੇ ਵਿੱਚ ਪਾ ਸਕਦਾ ਹੈ, ਕਰਜ਼ਿਆਂ ਅਤੇ ਕ੍ਰੈਡਿਟ ਕਾਰਡਾਂ ਲਈ ਅਰਜ਼ੀ ਦੇ ਸਕਦਾ ਹੈ ਅਤੇ ਮਹਿੰਗੀਆਂ ਚੀਜ਼ਾਂ ਖਰੀਦ ਸਕਦਾ ਹੈ।
ਪਛਾਣ ਦੀ ਚੋਰੀ ਤੋਂ ਕਿਵੇਂ ਬਚਿਆ ਜਾਵੇ
ਸੋਸ਼ਲ ਇੰਸ਼ੋਰੈਂਸ ਨੰਬਰ (Social Insurance Number) (SIN)
ਆਪਣਾ ਐਸਆਈਐਨ (SIN) ਨੰਬਰ ਜਾਂ ਡ੍ਰਾਈਵਰ’ਜ਼ ਲਾਇਸੰਸ ਨੰਬਰ ਐਵੇਂ ਹੀ ਕਿਸੇ ਨੂੰ ਵੀ ਨਾ ਦਿਓ। ਤੁਹਾਡਾ ਐਸਆਈਐਨ (SIN) ਇਕ ਗੁਪਤ ਨੰਬਰ ਹੁੰਦਾ ਹੈ ਜੋ ਸਿਰਫ ਆਮਦਨ ਨਾਲ ਸਬੰਧਤ ਜਾਣਕਾਰੀ ਤਕ ਸੀਮਤ ਹੁੰਦਾ ਹੈ। ਸਰਕਾਰ ਦੇ ਅੰਦਰ ਅਤੇ ਬਾਹਰ ਸੰਸਥਾਵਾਂ ਤੁਹਾਡੇ ਤੋਂ ਤੁਹਾਡਾ ਐਸਆਈਐਨ (SIN) ਮੰਗ ਸਕਦੀਆਂ ਹਨ ਕਿਉਂਕਿ ਇਹ ਪਛਾਣ ਕਰਨ ਦਾ ਇਕ ਸਰਲ ਢੰਗ ਹੁੰਦਾ ਹੈ। ਕਈ ਇਸ ਦੀ ਵਰਤੋਂ ਕਲਾਇੰਟ ਅਕਾਊਂਟ ਨੰਬਰ (client account number) (ਗਾਹਕ ਖਾਤਾ ਸੰਖਿਆ) ਵਜੋਂ ਕਰਦੀਆਂ ਹਨ ਤਾਂ ਜੋ ਉਹ ਆਪਣੇ ਖੁਦ ਦੇ ਨੰਬਰਿੰਗ ਸਿਸਟਮ ਬਣਾਉਣ ਤੋਂ ਬੱਚ ਸਕਣ। ਹਾਲਾਂਕਿ, ਸਿਰਫ ਫੈਡਰਲ ਸਰਕਾਰ ਦੇ ਕੁਝ ਕੁ ਵਿਭਾਗਾਂ ਅਤੇ ਪ੍ਰੋਗਰਾਮਾਂ ਕੋਲ ਹੀ ਤੁਹਾਡਾ ਐਸਆਈਐਨ (SIN) ਲੈਣ ਦਾ ਅਧਿਕਾਰ ਹੁੰਦਾ ਹੈ। ਐਸਆਈਐਨ (SIN) ਪ੍ਰਾਪਤ ਕਰਨ ਅਤੇ ਇਸ ਨੂੰ ਵਰਤਣ ਦਾ ਅਧਿਕਾਰ ਬਣਾਏ ਗਏ ਇੱਕ ਵਿਸ਼ੇਸ਼ ਕਨੂੰਨੀ ਉਦੇਸ਼ ਨਾਲ ਬੰਨ੍ਹਿਆ ਹੋਇਆ ਹੈ, ਨਾ ਕਿ ਜ਼ਰੂਰੀ ਤੌਰ 'ਤੇ ਕਿਸੇ ਖਾਸ ਅਦਾਰੇ ਨਾਲ। ਮਿਸਾਲ ਲਈ, ਇੱਕ ਰੋਜ਼ਗਾਰਦਾਤਾ ਕਿਸੇ ਕਰਮਚਾਰੀ ਨੂੰ ਆਮਦਨ ਕਰ ਉਦੇਸ਼ਾਂ ਲਈ ਰਿਕਾਰਡਜ਼ ਆਫ ਐਂਪਲੌਇਮੈਂਟ (Records of Employment) ਅਤੇ T-4 ਸਲਿੱਪਾਂ ਮੁਹੱਈਆ ਕਰਾਉਣ ਲਈ ਉਸਦਾ ਐਸਆਈਐਨ (SIN) ਲੈ ਸਕਦਾ ਹੈ, ਜਿਵੇਂ ਕਿ ਪ੍ਰੋਵਿੰਸ਼ੀਅਲ ਜਾਂ ਮਿਊਂਸਪਲ ਏਜੰਸੀਆਂ ਆਮਦਨ ਕਰ ਉਦੇਸ਼ਾਂ ਲਈ ਮਾਲੀ ਸਹਾਇਤਾ ਦੇ ਭੁਗਤਾਨਾਂ ਦੀ ਸੂਚਨਾ ਦੇਣ ਲਈ ਕਰ ਸਕਦੀਆਂ ਹਨ। ਜਿਹਨਾਂ ਸੰਸਥਾਵਾਂ ਤੋਂ ਤੁਸੀਂ ਵਿਆਜ ਜਾਂ ਆਮਦਨ ਕਮਾਉਂਦੇ ਹੋ, ਜਿਵੇਂ ਕਿ ਬੈਂਕ, ਕ੍ਰੈਡਿਟ ਯੂਨੀਅਨਾਂ ਅਤੇ ਟ੍ਰਸਟ ਕੰਪਨੀਆਂ, ਉਹਨਾਂ ਨੂੰ ਵੀ ਤੁਹਾਡੇ ਤੋਂ ਐਸਆਈਐਨ (SIN) ਜ਼ਰੂਰ ਮੰਗਣਾ ਚਾਹੀਦਾ ਹੈ।
ਤੁਹਾਡਾ ਐਸਆਈਐਨ (SIN) ਇਕ ਗੁਪਤ ਨੰਬਰ ਹੁੰਦਾ ਹੈ - ਇਸਨੂੰ ਆਪਣੇ ਤੱਕ ਸੀਮਤ ਰੱਖੋ। ਜੇ ਤੁਹਾਡੇ ਤੋਂ ਕੋਈ ਤੁਹਾਡਾ ਐਸਆਈਐਨ (SIN) ਮੰਗਦਾ ਹੈ ਤਾਂ ਇਹ ਪੁੱਛੋ ਕਿ ਕੀ ਤੁਹਾਨੂੰ ਕਨੂੰਨੀ ਤੌਰ 'ਤੇ ਇਹ ਮੁਹੱਈਆ ਕਰਾਉਣ ਦੀ ਲੋੜ ਹੈ। ਉਹਨਾਂ ਤੋਂ ਇਹ ਪੁੱਛੋ ਕਿ ਉਹਨਾਂ ਨੂੰ ਇਹ ਕਿਉਂ ਚਾਹੀਦਾ ਹੈ, ਇਸਦੀ ਵਰਤੋਂ ਕਿਵੇਂ ਕੀਤੀ ਜਾਵੇਗੀ ਅਤੇ ਇਹ ਕਿਸ ਨੂੰ ਦਿੱਤਾ ਜਾਵੇਗਾ। ਜੇ ਕਨੂੰਨੀ ਤੌਰ 'ਤੇ ਇਹ ਲੋੜੀਂਦਾ ਨਹੀਂ ਹੈ ਤਾਂ ਉਸ ਵਿਅਕਤੀ ਨੂੰ ਦੱਸ ਦਿਓ ਕਿ ਤੁਸੀਂ ਆਪਣਾ ਐਸਆਈਐਨ (SIN) ਨਾ ਵਰਤਣ ਨੂੰ ਤਰਜੀਹ ਦਿੰਦੇ ਹੋ ਅਤੇ ਕੋਈ ਹੋਰ ਪਛਾਣ ਦੇਣ ਦੀ ਪੇਸ਼ਕਸ਼ ਕਰੋ। ਜੇ ਸੰਸਥਾ ਤੁਹਾਨੂੰ ਉਦੋਂ ਤਕ ਉਤਪਾਦ ਜਾਂ ਸੇਵਾ ਨਹੀਂ ਦਿੰਦੀ ਜਦੋਂ ਤੱਕ ਤੁਸੀਂ ਆਪਣਾ ਐਸਆਈਐਨ (SIN) ਨਹੀਂ ਦਿੰਦੇ ਤਾਂ ਉਹਨਾਂ ਨੂੰ ਆਪਣਾ ਐਸਆਈਐਨ (SIN) ਨਾ ਦਿਓ। ਤੁਸੀਂ ਸੰਸਥਾ ਬਾਰੇ ਇਕ ਸ਼ਿਕਾਇਤ ਆਫਿਸ ਆਫ ਦਿ ਪ੍ਰਾਈਵੇਸੀ ਕਮਿਸ਼ਨਰ ਆਫ ਕੈਨੇਡਾ (Office of the Privacy Commissioner of Canada) (OPC) (1) ਨੂੰ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਓਪੀਸੀ (OPC) ਨੂੰ ਇਹਨਾਂ ਨੰਬਰਾਂ 'ਤੇ ਕਾਲ ਕਰੋ:
ਟੌਲ-ਫ਼੍ਰੀ: 1-800-282-1376
ਓਟਾਵਾ: 613-995-8210
ਫ਼ਿਸ਼ਿੰਗ
ਫ਼ਿਸ਼ਿੰਗ (Phishing) ਤੋਂ ਭਾਵ ਉਹਨਾਂ ਲੋਕਾਂ ਤੋਂ ਹੈ ਜੋ ਈਮੇਲ ਦਾ “ਦਾਣਾ” ਵਰਤ ਕੇ ਤੁਹਾਡੇ ਤੋਂ ਪਾਸਵਰਡਾਂ ਅਤੇ ਵਿੱਤੀ ਜਾਣਕਾਰੀ ਦੀ “ਟੋਹ ਲੈਣ” ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਚੋਰੀ ਕਰਨੀ ਚਾਹੁੰਦੇ ਹਨ। ਜੇ ਤੁਸੀਂ ਉਹਨਾਂ ਦੀ ਈਮੇਲ ਦਾ ਜਵਾਬ ਦਿੰਦੇ ਹੋ, ਜਾਂ ਉਹਨਾਂ ਦਾ ਪਾਇਆ “ਦਾਣਾ” “ਖਾਂਦੇ” ਹੋ ਤਾਂ ਉਹ ਤੁਹਾਨੂੰ “ਜਾਲ” ਵਿੱਚ ਫਸਾ ਲੈਣਗੇ ਅਤੇ ਤੁਹਾਡੀ ਜਾਣਕਾਰੀ ਚੋਰੀ ਕਰ ਲੈਣਗੇ।
ਫਿਸ਼ਰ (Phishers) ਅਜਿਹੇ ਈਮੇਲ ਸੁਨੇਹੇ ਅਤੇ ਵੈਬ ਪੰਨੇ ਬਣਾਉਂਦੇ ਹਨ ਜੋ ਕਾਰੋਬਾਰਾਂ ਦੀਆਂ ਸਾਈਟਾਂ ਵਰਗੇ ਹੀ ਦਿਖਾਈ ਦਿੰਦੇ ਹਨ। ਮਿਸਾਲ ਲਈ, ਤੁਹਾਨੂੰ ਕਿਸੇ ਬੈਂਕ ਤੋਂ ਕੋਈ ਈਮੇਲ ਆ ਸਕਦੀ ਹੈ ਕਿ ਤੁਹਾਡੇ ਖਾਤੇ ਨੂੰ ਉਹਨਾਂ ਕੋਲ ਮੌਜੂਦ ਫਾਈਲ 'ਤੇ ਜਾਣਕਾਰੀ ਦੀ ਜਾਂਚ ਕਰਨ ਲਈ ਚੁਣਿਆ ਗਿਆ ਹੈ। ਈਮੇਲ ਵਿੱਚ ਸ਼ਾਇਦ ਅਜਿਹਾ ਕਿਹਾ ਗਿਆ ਹੋਵੇ ਕਿ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਅਪਡੇਟ ਕਰਨ ਲਈ ਕਿਸੇ ਲਿੰਕ 'ਤੇ ਕਲਿਕ ਕਰੋ। ਈਮੇਲ ਵਿੱਚ ਸ਼ਾਇਦ ਇਹ ਵੀ ਕਿਹਾ ਗਿਆ ਹੋਵੇ ਕਿ ਜੇ ਤੁਸੀਂ ਫੌਰਨ ਕੋਈ ਕਾਰਵਾਈ ਨਹੀਂ ਕਰਦੇ ਤਾਂ ਤੁਸੀਂ ਮੁਸੀਬਤ ਵਿੱਚ ਫੱਸ ਸਕਦੇ ਹੋ।
ਮਿਸਾਲ ਲਈ, ਤੁਹਾਨੂੰ ਸ਼ਾਇਦ ਕਿਸੇ ਬੈਂਕ ਤੋਂ ਈਮੇਲ ਆਵੇ ਜਿਸ ਵਿੱਚ ਕੁਝ ਇਸ ਤਰ੍ਹਾਂ ਕਿਹਾ ਗਿਆ ਹੋਵੇ:
"Your account has been randomly flagged in our system as a part of our routine security measures. This is a must to ensure that only you have access and use of your account and to ensure a safe experience. We require all flagged accounts to verify their information on file with us. To verify your Information at this time, please visit our secure server web form by clicking the hyperlink below..."
"ਸਾਡੇ ਰੁਟੀਨ ਦੇ ਸੁਰੱਖਿਆ ਮਾਪਦੰਡਾਂ ਦੇ ਹਿੱਸੇ ਵਜੋਂ ਸਾਡੇ ਸਿਸਟਮ ਵਿੱਚ ਤੁਹਾਡੇ ਖਾਤੇ ਨੂੰ ਬਗੈਰ ਤਰਤੀਬ ਨਾਲ ਚੁਣਿਆ ਗਿਆ ਹੈ। ਇਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਾਜਮੀ ਹੈ ਕਿ ਸਿਰਫ ਤੁਹਾਡੇ ਕੋਲ ਹੀ ਤੁਹਾਡੇ ਖਾਤੇ ਤੱਕ ਪਹੁੰਚ ਅਤੇ ਇਸ ਦੀ ਵਰਤੋਂ ਹੋਵੇ ਅਤੇ ਤੁਹਾਡੇ ਸੁਰੱਖਿਅਤ ਤਜਰਬੇ ਨੂੰ ਯਕੀਨੀ ਬਣਾਉਣਾ ਹੈ। ਚੁਣੇ ਗਏ ਸਾਰੇ ਖਾਤਿਆਂ ਲਈ ਸਾਨੂੰ ਸਾਡੇ ਕੋਲ ਮੌਜੂਦ ਫਾਈਲ 'ਤੇ ਉਹਨਾਂ ਬਾਰੇ ਜਾਣਕਾਰੀ ਦੀ ਪੁਸ਼ਟੀ ਕਰਨ ਦੀ ਲੋੜ ਹੈ। ਇਸ ਸਮੇਂ ਤੁਹਾਡੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਹਾਈਪਰਲਿੰਕ 'ਤੇ ਕਲਿਕ ਕਰਕੇ ਸਾਡੇ ਸੁਰੱਖਿਅਤ ਸਰਵਰ ਦੇ ਵੈਬ ਫਾਰਮ 'ਤੇ ਜਾਓ..."
ਜਾਂ ਕੁਝ ਅਜਿਹਾ ਜਿਸ ਵਿੱਚ ਅਤਿ ਅਧਿਕ ਲੋੜ ਦਰਸਾਈ ਗਈ ਹੋਵੇ ਜਿਸ ਨਾਲ ਤੁਹਾਨੂੰ ਇਹ ਸੋਚਣਾ ਪਵੇ ਕਿ ਜੇ ਤੁਸੀਂ ਫੌਰਨ ਹੀ ਕੋਈ ਕਾਰਵਾਈ ਨਾ ਕੀਤੀ ਤਾਂ ਤੁਸੀਂ ਸ਼ਾਇਦ ਮੁਸੀਬਤ ਵਿੱਚ ਫੱਸ ਸਕਦੇ ਹੋ:
"Due to concerns, for the safety and integrity of the online banking community we have issued this warning message.
It has come to our attention that your account information needs to be updated due to inactive members, frauds and spoof reports. If you could please take 5-10 minutes out of your online experience and renew your records you will not run into any future problems with the online service. However, failure to update your records will result in account deletion. This notification expires in 48 hours."
"ਆਨਲਾਈਨ ਬੈਂਕਿੰਗ ਕਮਿਊਨਿਟੀ ਦੀ ਸੁਰੱਖਿਆ ਅਤੇ ਅਖੰਡਤਾ ਪ੍ਰਤੀ ਚਿੰਤਾਵਾਂ ਦੇ ਕਾਰਨ, ਅਸੀਂ ਇਹ ਚੇਤਾਵਨੀ ਸੁਨੇਹਾ ਜਾਰੀ ਕੀਤਾ ਹੈ।
ਸਾਡੇ ਧਿਆਨ ਵਿੱਚ ਇਹ ਆਇਆ ਹੈ ਕਿ ਗੈਰ ਸਰਗਰਮ ਮੈਂਬਰਾਂ, ਧੋਖਾਧੜੀਆਂ ਅਤੇ ਝਾਂਸਿਆਂ ਦੀਆਂ ਰਿਪੋਰਟਾਂ ਦੇ ਕਾਰਨ ਤੁਹਾਡੇ ਖਾਤੇ ਦੀ ਜਾਣਕਾਰੀ ਨੂੰ ਅਪਡੇਟ ਕੀਤਾ ਜਾਣਾ ਜ਼ਰੂਰੀ ਹੈ। ਜੇ ਤੁਸੀਂ ਕਿਰਪਾ ਕਰਕੇ ਆਪਣੇ ਆਨਲਾਈਨ ਤਜਰਬੇ ਵਿੱਚੋਂ 5-10 ਮਿੰਟ ਕੱਢ ਕੇ ਆਪਣੇ ਰਿਕਾਰਡਾਂ ਨੂੰ ਅਪਡੇਟ ਕਰ ਸਕਦੇ ਹੋ ਤਾਂ ਤੁਹਾਨੂੰ ਭਵਿੱਖ ਵਿੱਚ ਆਨਲਾਈਨ ਸੇਵਾ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਹਾਲਾਂਕਿ, ਤੁਹਾਡੇ ਰਿਕਾਰਡਾਂ ਨੂੰ ਅਪਡੇਟ ਕਰਨ ਵਿੱਚ ਅਸਫਲਤਾ ਦੇ ਨਤੀਜੇ ਵਜੋਂ ਖਾਤਾ ਕੱਟ ਦਿੱਤਾ ਜਾਵੇਗਾ। ਇਸ ਨੋਟੀਫਿਕੇਸ਼ਨ ਦੀ ਮਿਆਦ 48 ਘੰਟਿਆਂ ਬਾਅਦ ਪੁੱਗ ਜਾਵੇਗੀ।"
ਇਹ ਈਮੇਲਾਂ ਤੁਹਾਨੂੰ ਆਪਣੀ ਨਿੱਜੀ ਜਾਂ ਮਾਲੀ ਜਾਣਕਾਰੀ ਦੇਣ ਦਾ ਝਾਂਸਾ ਦੇਣ ਦਾ ਜਤਨ ਕਰਨਗੀਆਂ। ਤੁਹਾਡੇ ਤੋਂ ਇਹ ਮੰਗੇ ਜਾ ਸਕਦੇ ਹਨ:
ਕ੍ਰੈਡਿਟ ਕਾਰਡ ਦੇ ਨੰਬਰ
ਬੈਂਕ ਖਾਤੇ ਦੀ ਜਾਣਕਾਰੀ
ਸੋਸ਼ਲ ਇੰਸ਼ੋਰੈਂਸ ਨੰਬਰ (SIN)
ਪਾਸਵਰਡਸ
ਇਸ ਜਾਣਕਾਰੀ ਦੀ ਵਰਤੋਂ ਤੁਹਾਡੇ ਬੈਂਕ ਖਾਤੇ ਜਾਂ ਪਛਾਣ ਤੱਕ ਪਹੁੰਚਣ ਅਤੇ ਤੁਹਾਡੇ ਨਾਮ 'ਤੇ ਧੋਖਾਧੜੀ ਜਾਂ ਅਪਰਾਧ ਕਰਨ ਲਈ ਕੀਤੀ ਜਾਂਦੀ ਹੈ।
ਫਿਸ਼ਿੰਗ ਘੋਟਾਲਿਆਂ ਨੂੰ ਪਛਾਣਨ ਅਤੇ ਇਹਨਾਂ ਤੋਂ ਬਚਣ ਲਈ ਤੁਸੀਂ ਕੀ ਕਰ ਸਕਦੇ ਹੋ?
ਚੰਗੇ ਕਾਰੋਬਾਰ ਸੌਦਿਆਂ ਵਾਲੀਆਂ ਕੰਪਨੀਆਂ ਤੁਹਾਡੇ ਤੋਂ ਈਮੇਲ ਦੀ ਵਰਤੋਂ ਕਰਕੇ ਤੁਹਾਡੀ ਨਿੱਜੀ ਮਾਲੀ ਜਾਣਕਾਰੀ ਨਹੀਂ ਮੰਗਣਗੀਆਂ। ਜੇ ਕੋਈ ਈਮੇਲ ਅਜਿਹੀ ਕਿਸੇ ਕੰਪਨੀ ਤੋਂ ਆਈ ਲਗਦੀ ਹੈ ਜਿਸ ਨਾਲ ਤੁਸੀਂ ਵਿਹਾਰ ਕਰਦੇ ਹੋ ਤਾਂ ਉਹਨਾਂ ਨੂੰ ਤੁਰੰਤ ਸੰਪਰਕ ਕਰੋ ਅਤੇ ਆਪਣੇ ਸ਼ੰਕਿਆਂ ਬਾਰੇ ਸੂਚਿਤ ਕਰੋ। ਕਿਸੇ ਵੀ ਅਜਿਹੀ ਈਮੇਲ ਦਾ ਜਵਾਬ ਨਾ ਦਿਓ ਜਿਸ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਲਈ ਬੇਨਤੀ ਕੀਤੀ ਗਈ ਹੋਵੇ।
ਸ਼ਬਦ ਜੋੜਾਂ ਅਤੇ ਵਿਆਕਰਣ ਦੀਆਂ ਗਲਤੀਆਂ ਲੱਭੋ। ਕਈ ਫਿਸ਼ਿੰਗ ਘੋਟਾਲੇ ਬਹੁਤ ਮਾੜੇ ਢੰਗ ਨਾਲ ਲਿਖੇ ਹੁੰਦੇ ਹਨ।
ਉਹ ਵੈਬ ਸਾਈਟ ਐਡਰੈੱਸ ਦੇਖੋ ਜੋ ਤੁਹਾਨੂੰ ਭੇਜੀ ਗਈ ਈਮੇਲ ਵਿੱਚ ਲਿਖਿਆ ਹੋਇਆ ਹੈ। ਯਕੀਨੀ ਬਣਾਓ ਕਿ ਇਹ ਉਸੇ ਕੰਪਨੀ ਦਾ ਹੀ ਵੈਬ ਐਡਰੈੱਸ ਹੈ ਜਿਸ ਦੀ ਪ੍ਰਤਿਨਿਧਤਾ ਕਰਨ ਦਾ ਉਹ ਦਾਅਵਾ ਕਰਦੇ ਹਨ।
ਜੇ ਤੁਹਾਡੀ ਪਛਾਣ ਗੁੰਮ ਜਾਂ ਚੋਰੀ ਹੋ ਜਾਂਦੀ ਹੈ ਤਾਂ
ਆਪਣੀਆਂ ਕ੍ਰੈਡਿਟ ਕਾਰਡ ਕੰਪਨੀਆਂ ਅਤੇ ਸਰਕਾਰੀ ਸੰਸਥਾਵਾਂ ਨੂੰ ਇਹ ਦੱਸਣਾ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਪਛਾਣ ਗੁੰਮ ਜਾਂ ਚੋਰੀ ਹੋ ਗਈ ਹੈ। ਤੁਹਾਨੂੰ ਅਜਿਹਾ ਤੁਰੰਤ ਕਰਨਾ ਚਾਹੀਦਾ ਹੈ। ਜਿਸ ਕਿਸੇ ਨੇ ਤੁਹਾਡੇ ਕ੍ਰੈਡਿਟ ਕਾਰਡ ਜਾਂ ਪਛਾਣ ਚੋਰੀ ਕੀਤੇ ਹਨ, ਉਹ ਫੌਰਨ ਉਹਨਾਂ ਦੀ ਵਰਤੋਂ ਕਰਨ ਜਾਵੇਗਾ। ਜਿੰਨੀ ਛੇਤੀ ਤੁਸੀਂ ਆਪਣੇ ਕਾਰਡ ਰੱਦ ਕਰਾ ਦਿਓਗੇ ਅਤੇ ਆਪਣੀਂ ਨਵੀਂ ਪਛਾਣ ਲੈ ਲਓਗੇ, ਉਨੀ ਹੀ ਘੱਟ ਸੰਭਾਵਨਾ ਹੋਵੇਗੀ ਕਿ ਕੋਈ ਹੋਰ ਵਿਅਕਤੀ ਤੁਹਾਡੇ ਨਾਮ 'ਤੇ ਸਮਾਨ ਖਰੀਦੇਗਾ ਜਾਂ ਤੁਹਾਡੀ ਪਛਾਣ ਦੀ ਵਰਤੋਂ ਕਰੇਗਾ।
ਫੌਰਨ ਇਹ ਕਦਮ ਚੁੱਕੋ ਜੇ ਤੁਸੀਂ ਆਪਣਾ ਬਟੂਆ ਅਤੇ ਸਰਕਾਰੀ ਪਛਾਣ ਦੇ ਕਾਰਡ ਜਿਵੇਂ ਕਿ ਤੁਹਾਡਾ ਐਸਆਈਐਨ (SIN) ਕਾਰਡ, ਡ੍ਰਾਈਵਰ’ਜ਼ ਲਾਇਸੰਸ, ਹੈਲਥ ਕਾਰਡ, ਅਤੇ ਜਨਮ ਪ੍ਰਮਾਣ ਪੱਤਰ ਗੁਆ ਲਏ ਹਨ:
ਆਪਣੇ ਗੁਆਚੇ ਹੋਏ ਬੈਂਕ ਅਤੇ/ਜਾਂ ਕ੍ਰੈਡਿਟ ਕਾਰਡਾਂ ਦੀ ਸੂਚਨਾ ਦੇਣ ਅਤੇ ਉਹਨਾਂ ਨੂੰ ਰੱਦ ਕਰਨ ਲਈ ਆਪਣੀਆਂ ਮਾਲੀ ਸੰਸਥਾਵਾਂ ਨਾਲ ਸੰਪਰਕ ਕਰੋ।
ਆਪਣੀ ਗੁਆਚੀ ਹੋਈ ਪਛਾਣ ਦੀ ਸੂਚਨਾ ਦੇਣ ਅਤੇ ਉਸਦੇ ਬਦਲੇ ਨਵੀਂ ਪਛਾਣ ਲਈ ਅਰਜ਼ੀ ਦੇਣ ਵਾਸਤੇ ਸਰਕਾਰੀ ਵਿਭਾਗਾਂ ਨਾਲ ਸੰਪਰਕ ਕਰੋ।
ਆਪਣੀ ਸਥਾਨਕ ਪੁਲਿਸ ਨਾਲ ਸੰਪਰਕ ਕਰੋ ਅਤੇ ਇਹ ਸੂਚਨਾ ਦਿਓ ਕਿ ਤੁਹਾਡਾ ਬਟੂਆ ਗੁੰਮ ਹੋ ਗਿਆ ਹੈ ਜਾਂ ਚੋਰੀ ਕਰ ਲਿਆ ਗਿਆ ਹੈ। ਜੇ ਤੁਹਾਡਾ ਬਟੂਆ ਮਿਲ ਜਾਂਦਾ ਹੈ ਤਾਂ ਪੁਲੀਸ ਤੁਹਾਨੂੰ ਸੰਪਰਕ ਕਰ ਸਕੇਗੀ।
ਜੇ ਤੁਹਾਨੂੰ ਸ਼ੱਕ ਹੈ ਕਿ ਤੁਸੀਂ ਪਛਾਣ ਚੋਰੀ ਹੋਣ ਦੇ ਸ਼ਿਕਾਰ ਹੋਏ ਹੋ ਤਾਂ ਆਰਸੀਐਮਪੀ (RCMP) ਫ਼ੋਨਬਸਟਰਜ਼ (PhoneBusters) ਨਾਲ ਇਸ ਨੰਬਰ ਤੇ ਸੰਪਰਕ ਕਰੋ:
ਟੌਲ-ਫ਼੍ਰੀ: 1-888-495-8501
ਵਧੇਰੇ ਜਾਣਕਾਰੀ ਲਈ ਵੇਖੋ:
(1) ਆਫਿਸ ਆਫ ਦਿ ਪ੍ਰਾਈਵੇਸੀ ਕਮਿਸ਼ਨਰ ਆਫ ਕੈਨੇਡਾ (OPC):
http://findlink.at/opcਨੋਟ
ਕਾਪੀਰਾਈਟ -