ਕੀ ਮੈਂ ਕੈਨੇਡਾ ਵਿੱਚ ਟੈਕਸਾਂ ਦਾ ਭੁਗਤਾਨ ਕਰਾਂਗਾ/ਕਰਾਂਗੀ? ਮੈਂ ਕਿੰਨਾ ਭੁਗਤਾਨ ਕਰਾਂਗਾ/ਕਰਾਂਗੀ?
ਜੇ ਤੁਸੀਂ ਟੈਕਸ ਉਦੇਸ਼ਾਂ ਲਈ ਕੈਨੇਡਾ ਦੇ ਨਿਵਾਸੀ ਹੋ, ਤਾਂ ਲਾਜ਼ਮੀ ਹੈ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਕਰੋ ਅਤੇ ਜੇ ਤੁਹਾਡਾ ਟੈਕਸ ਬਣਦਾ ਹੈ ਤਾਂ ਉਸ ਦਾ ਭੁਗਤਾਨ ਕਰੋ।
ਟੈਕਸ ਉਦੇਸ਼ਾਂ ਲਈ ਕੈਨੇਡਾ ਦੀ ਰਿਹਾਇਸ਼ ਇਮੀਗ੍ਰੇਸ਼ਨ ਉਦੇਸ਼ਾਂ ਲਈ ਰਿਹਾਇਸ਼ ਤੋਂ ਵੱਖਰੀ ਹੁੰਦੀ ਹੈ। ਜੋ ਲੋਕ ਟੈਕਸ ਉਦੇਸ਼ਾਂ ਲਈ ਨਿਵਾਸੀ ਸਮਝੇ ਜਾ ਸਕਦੇ ਹਨ, ਉਹਨਾਂ ਵਿੱਚ ਸ਼ਾਮਲ ਹਨ:
ਕੈਨੇਡੀਅਨ ਨਾਗਰਿਕ ਅਤੇ ਪੱਕੇ ਨਿਵਾਸੀ
ਜਿਹਨਾਂ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਲਈ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ (Citizenship and Immigration Canada) (CIC) ਤੋਂ ਪ੍ਰਵਾਨਗੀ ਮਿਲੀ ਹੈ
ਰਿਫਿਊਜੀ (ਸੁਰੱਖਿਅਤ ਵਿਅਕਤੀ)
ਅਸਥਾਈ ਨਿਵਾਸੀ, ਜਿਵੇਂ ਕਿ ਵਿਦੇਸ਼ੀ ਵਿਦਿਆਰਥੀ ਜਾਂ ਵਿਦੇਸ਼ੀ ਕਰਮਚਾਰੀ
ਜਦੋਂ ਤੁਸੀਂ ਕੈਨੇਡਾ ਵਿੱਚ ਰਿਹਾਇਸ਼ੀ ਸਬੰਧ ਕਾਇਮ ਕਰਦੇ ਹੋ ਤਾਂ ਤੁਸੀਂ ਇਸ ਦੇਸ਼ ਦੇ ਨਿਵਾਸੀ ਬਣ ਜਾਂਦੇ ਹੋ। ਇਹ ਆਮ ਤੌਰ ਤੇ ਉਹ ਤਾਰੀਖ ਹੁੰਦੀ ਹੈ ਜਦੋਂ ਤੁਸੀਂ ਕੈਨੇਡਾ ਵਿੱਚ ਪਹੁੰਚਦੇ ਹੋ। ਰਿਹਾਇਸ਼ੀ ਸਬੰਧਾਂ ਵਿੱਚ ਸ਼ਾਮਲ ਹਨ:
ਕੈਨੇਡਾ ਵਿੱਚ ਇੱਕ ਮਕਾਨ
ਜੀਵਨ ਸਾਥੀ ਜਾਂ ਕਾੱਮਨ ਲਾੱਅ ਪਾਰਟਨਰ, ਅਤੇ ਤੁਹਾਡੇ ਤੇ ਨਿਰਭਰ ਵਿਅਕਤੀ ਜੋ ਤੁਹਾਡੇ ਨਾਲ ਰਹਿਣ ਲਈ ਕੈਨੇਡਾ ਆ ਜਾਂਦੇ ਹਨ
ਕੈਨੇਡਾ ਵਿੱਚ ਨਿੱਜੀ ਜਾਇਦਾਦ, ਜਿਵੇਂ ਕਿ ਕਾਰ ਜਾਂ ਫਰਨੀਚਰ
ਕੈਨੇਡਾ ਵਿੱਚ ਸਮਾਜਿਕ ਸਬੰਧ
ਹੋਰ ਸਬੰਧਾਂ ਜਿਹਨਾਂ ਤੇ ਸ਼ਾਇਦ ਵਿਚਾਰ ਕੀਤਾ ਜਾ ਸਕਦਾ ਹੈ, ਵਿੱਚ ਸ਼ਾਮਲ ਹਨ:
ਕੈਨੇਡਾ ਦਾ ਡ੍ਰਾਈਵਰ’ਸ ਲਾਇਸੰਸ
ਕੈਨੇਡਾ ਦਾ ਬੈਂਕ ਖਾਤਾ ਜਾਂ ਕ੍ਰੈਡਿਟ ਕਾਰਡਸ
ਕਿਸੇ ਕੈਨੇਡੀਅਨ ਪ੍ਰੋਵਿੰਸ ਜਾਂ ਟੈਰੇਟਰੀ ਵਿੱਚ ਸਿਹਤ ਬੀਮਾ
ਹੋਰ ਜਾਣਕਾਰੀ ਲਈ, ਕੈਨੇਡਾ ਰੈਵੇਨਿਊ ਏਜੰਸੀ (Canada Revenue Agency) (CRA) (1) ਨਾਲ ਸੰਪਰਕ ਕਰੋ:
ਟੌਲ-ਫ਼੍ਰੀ: 1-800-267-6999
ਜੇ ਮੈਂ ਕੈਨੇਡਾ ਤੋਂ ਬਾਹਰ ਹਾਂ ਤਾਂ ਕੀ ਹੁੰਦਾ ਹੈ?
ਕੈਨੇਡਾ ਰੈਵੇਨਿਊ ਏਜੰਸੀ (Canada Revenue Agency) (CRA) ਮੁਤਾਬਕ, ਟੈਕਸ ਉਦੇਸ਼ਾਂ ਲਈ ਕੈਨੇਡਾ ਵਿੱਚ ਤੁਹਾਡੀ ਰਿਹਾਇਸ਼ ਨੂੰ ਨਿਰਧਾਰਤ ਕਰਨ ਵਿੱਚ ਸਭ ਤੋਂ ਅਹਿਮ ਕਾਰਕ ਇਹ ਹੈ ਕਿ ਜਦੋਂ ਤੁਸੀਂ ਕੈਨੇਡਾ ਤੋਂ ਬਾਹਰ ਹੁੰਦੇ ਹੋ ਤਾਂ ਕੀ ਤੁਸੀਂ ਕੈਨੇਡਾ ਵਿੱਚ ਰਿਹਾਇਸ਼ੀ ਸਬੰਧ ਕਾਇਮ ਰੱਖਦੇ ਹੋ ਜਾਂ ਨਹੀਂ।
ਜੇ ਤੁਸੀਂ ਕੈਨੇਡਾ ਨਾਲ ਆਪਣੇ ਰਿਹਾਇਸ਼ੀ ਸਬੰਧ ਤੋੜ ਦਿੰਦੇ ਹੋ ਅਤੇ ਕੈਨੇਡਾ ਛੱਡ ਦਿੰਦੇ ਹੋ ਤਾਂ ਤੁਸੀਂ ਕੈਨੇਡਾ ਦੇ ਨਿਵਾਸੀ ਉਦੋਂ ਬਣੋਗੋ ਜਦੋਂ ਤੁਸੀਂ ਕੈਨੇਡਾ ਵਾਪਸ ਆ ਜਾਓਗੇ ਅਤੇ ਆਪਣੇ ਰਿਹਾਇਸ਼ੀ ਸਬੰਧ ਮੁੜ ਸਥਾਪਤ ਕਰ ਲਓਗੇ। ਐਪਰ, ਜੇ ਤੁਸੀਂ ਕੈਨੇਡਾ ਤੋਂ ਬਾਹਰ ਹੋਣ ਤੇ ਵੀ, ਕੈਨੇਡਾ ਵਿੱਚ ਰਿਹਾਇਸ਼ੀ ਸਬੰਧ ਰੱਖਦੇ ਹੋ, ਤਾਂ ਹੋ ਸਕਦਾ ਹੈ ਤੁਹਾਨੂੰ ਅਜੇ ਵੀ ਟੈਕਸ ਉਦੇਸ਼ਾਂ ਲਈ ਕੈਨੇਡਾ ਨਿਵਾਸੀ ਮੰਨਿਆ ਜਾਵੇ। ਇਸ ਸਥਿਤੀ ਵਿੱਚ, ਤੁਹਾਨੂੰ ਆਪਣੀ ਵਿਸ਼ਵਵਿਆਪੀ ਆਮਦਨ ’ਤੇ ਕੈਨੇਡਾ ਦਾ ਆਮਦਨ ਟੈਕਸ ਭਰਨਾ ਪਵੇਗਾ।
ਹੋਰ ਜਾਣਕਾਰੀ ਲਈ ਉੱਪਰ ਦਿੱਤੇ ਨੰਬਰ ’ਤੇ ਕੈਨੇਡਾ ਰੈਵੇਨਿਊ ਏਜੰਸੀ (Canada Revenue Agency) (CRA) ਨਾਲ ਸੰਪਰਕ ਕਰੋ।
ਕੀ ਮੈਂ ਟੈਕਸ ਰਿਟਰਨ ਭਰਨੀ ਹੈ?
ਜੇ ਤੁਹਾਡਾ ਟੈਕਸ ਦੇਣਾ ਬਣਦਾ ਹੈ ਜਾਂ ਜੇ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ ਅਤੇ ਜੇ ਤੁਸੀਂ ਉਸ ਦਾ ਰਿਫੰਡ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟੈਕਸ ਰਿਟਰਨ ਫਾਈਲ ਕਰਨੀ ਪੈਂਦੀ ਹੈ। ਭਾਵੇਂ ਸੂਚਨਾ ਦੇਣ ਲਈ ਤੁਹਾਡੀ ਕੋਈ ਵੀ ਆਮਦਨ ਨਾ ਬਣਦੀ ਹੋਵੇ ਜਾਂ ਭੁਗਤਾਨ ਕਰਨ ਲਈ ਕੋਈ ਟੈਕਸ ਨਾ ਬਣਦਾ ਹੋਵੇ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਐਚ ਐਸ ਟੀ (HST) ਕ੍ਰੈਡਿਟ, ਕੈਨੇਡਾ ਚਾਈਲਡ ਟੈਕਸ ਬੈਨੇਫਿਟ (Canada Child Tax Benefit) (CCTB) ਅਤੇ ਦੂਜੇ ਪ੍ਰੋਵਿੰਸ਼ੀਅਲ ਕ੍ਰੈਡਿਟ ਮਿਲਣ। ਇਹ ਬੈਨੇਫਿਟਸ ਅਤੇ ਕ੍ਰੈਡਿਟਸ ਪ੍ਰਾਪਤ ਕਰਨ ਲਈ ਤੁਹਾਨੂੰ ਟੈਕਸ ਰਿਟਰਨ ਫਾਈਲ ਕਰਨੀ ਪਵੇਗੀ।
ਜੇ ਤੁਸੀਂ ਸਰਕਾਰੀ ਪੈਸੇ ਦੇ ਦੇਣਦਾਰ ਹੋ ਤਾਂ ਕਨੂੰਨ ਮੁਤਾਬਕ ਤੁਹਾਡੇ ਲਈ ਟੈਕਸ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ।
ਤੁਸੀਂ ਕਿਸੇ ਵੀ ਪੋਸਟ ਆਫਿਸ ਜਾਂ ਸੀ ਆਰ ਏ (CRA) ਟੈਕਸ ਸਰਵਿਸਿਜ਼ ਦਫਤਰ ਤੋਂ ਟੈਕਸ ਰਿਟਰਨ ਫਾਰਮ ਲੈ ਸਕਦੇ ਹੋ। ਤੁਸੀਂ ਸੀ ਆਰ ਏ (CRA) ਵੈਬਸਾਈਟ ਤੋਂ ਫਾਰਮਾਂ ਨੂੰ ਵੀ ਡਾਊਨਲੋਡ ਕਰ ਸਕਦੇ ਹੋ।
ਤੁਹਾਡੀ ਰਿਟਰਨ ਨੂੰ ਜਮ੍ਹਾਂ ਕਰਾਉਣ ਦੀ ਅੰਤਮ ਤਾਰੀਖ ਹਮੇਸ਼ਾ ਹਰ ਸਾਲ ਦੀ 30 ਅਪ੍ਰੈਲ ਹੁੰਦੀ ਹੈ। ਇਹ ਟੈਕਸ ਰਿਟਰਨ ਉਸ ਸਾਲ ਦੀ ਹੋਵੇਗੀ ਜੋ ਹੁਣੇ ਹੁਣੇ ਬੀਤਿਆ ਹੈ। ਮਿਸਾਲ ਲਈ ਤੁਹਾਨੂੰ 2009 ਟੈਕਸ ਸਾਲ ਲਈ ਆਪਣੀ ਟੈਕਸ ਰਿਟਰਨ 30 ਅਪ੍ਰੈਲ 2010 ਤੱਕ ਫਾਈਲ ਕਰਨੀ ਚਾਹੀਦੀ ਹੈ। ਤੁਸੀਂ ਆਪਣੀ ਰਿਟਰਨ ਇੰਟਰਨੈਟ ਦੀ ਵਰਤੋਂ ਕਰਕੇ ਇਲੈਕਟ੍ਰੋਨਿਕ ਰੂਪ ਵਿੱਚ ਜਾਂ ਡਾਕ ਦੁਆਰਾ ਫਾਈਲ ਕਰ ਸਕਦੇ ਹੋ।
ਆਪਣੀ ਰਿਟਰਨ ਫਾਈਲ ਕਰਨ ਲਈ ਤੁਹਾਨੂੰ ਆਪਣੇ ਸੋਸ਼ਲ ਇੰਸ਼ੋਰੈਂਸ ਨੰਬਰ (ਐਸਆਈਐਨ) (Social Insurance Number) (SIN) ਦੀ ਲੋੜ ਪਵੇਗੀ। ਜੇ ਤੁਹਾਡੇ ਕੋਲ ਕੋਈ ਐਸ ਆਈ ਐਨ (SIN) ਕਾਰਡ ਨਹੀਂ ਹੈ ਤਾਂ ਤੁਸੀਂ ਇਸਦੇ ਲਈ ਆਪਣੇ ਸਥਾਨਕ ਸਰਵਿਸ ਕੈਨੇਡਾ (Service Canada) (2) ਦੇ ਦਫਤਰ ਵਿਖੇ ਅਰਜ਼ੀ ਦੇ ਸਕਦੇ ਹੋ। ਜੇ ਤੁਸੀਂ ਐਸ ਆਈ ਐਨ (SIN) ਕਾਰਡ ਲਈ ਯੋਗ ਨਹੀਂ ਹੋ ਤਾਂ ਤੁਸੀਂ ਇੰਡੀਵਿਜੁਅਲ ਟੈਕਸ ਨੰਬਰ (Individual Tax Number) (ITN) ਜਾਂ ਟੈਂਪ੍ਰੇਰੀ ਟੈਕਸੇਸ਼ਨ ਨੰਬਰ (Temporary Taxation Number) (TTN) ਲਈ ਅਰਜ਼ੀ ਦੇ ਸਕਦੇ ਹੋ। ਹੋਰ ਜਾਣਕਾਰੀ ਲਈ ਆਪਣੇ ਨੇੜੇ ਦੇ ਸਰਵਿਸ ਕੈਨੇਡਾ ਦਫਤਰ ਨਾਲ ਸੰਪਰਕ ਕਰੋ:
ਟੌਲ-ਫ਼੍ਰੀ: 1-800-206-7218
ਤੁਸੀਂ ਕਿਸੇ ਚਾਰਟਰਡ ਅਕਾਊਂਟੈਂਟ ਜਾਂ ਟੈਕਸ ਤਿਆਰ ਕਰਨ ਵਾਲੀ ਕੰਪਨੀ ਤੋਂ ਆਪਣੀ ਟੈਕਸ ਰਿਟਰਨ ਫਾਈਲ ਕਰਨ ਵਿੱਚ ਮਦਦ ਪ੍ਰਾਪਤ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਯੈਲੋ ਪੇਜਿਸ ਵਿੱਚ ਅਕਾਊਂਟੈਂਟਸ ("Accountants") (ਲੇਖਾਕਾਰ) ਜਾਂ ਟੈਕਸ ਰਿਟਰਨ ਪ੍ਰੈਪੇਰੇਸ਼ਨ ("Tax Return Preparation") (ਟੈਕਸ ਰਿਟਰਨ ਦੀ ਤਿਆਰੀ) ਹੇਠ ਦੇਖੋ। ਤੁਸੀਂ ਆਪਣੇ ਇਲਾਕੇ ਵਿੱਚ ਕੋਈ ਮੁਫਤ ਟੈਕਸ ਕਲਿਨਿਕ ਲੱਭਣ ਲਈ ਕੈਨੇਡਾ ਰੈਵੇਨਿਊ ਏਜੰਸੀ ਨਾਲ ਵੀ ਸੰਪਰਕ ਕਰ ਸਕਦੇ ਹੋ। ਇਹ ਕਲਿਨਿਕ ਸਰਲ ਟੈਕਸ ਸਥਿਤੀਆਂ ਵਾਲੇ ਘੱਟ ਆਮਦਨ ਵਾਲੇ ਲੋਕਾਂ ਲਈ ਉਪਲਬਧ ਹੁੰਦੇ ਹਨ।
ਮੈਂ ਕਿੰਨੇ ਟੈਕਸ ਦਾ ਭੁਗਤਾਨ ਕਰਾਂਗਾ/ਕਰਾਂਗੀ?
ਤੁਸੀਂ ਇਨਕਮ ਟੈਕਸ ਦੀ ਕਿੰਨੀ ਰਕਮ ਦਾ ਭੁਗਤਾਨ ਕਰਦੇ ਹੋ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪਿਛਲੇ ਸਾਲ ਕਿੰਨਾ ਪੈਸਾ ਕਮਾਇਆ ਹੈ। ਤੁਹਾਡੀ ਇਨਕਮ ਟੈਕਸ ਦੀ ਦਰ ਫੈਡਰਲ ਅਤੇ ਪ੍ਰੋਵਿੰਸ਼ੀਅਲ ਟੈਕਸ ਦਰਾਂ ਦੇ ਸੁਮੇਲ ’ਤੇ ਅਧਾਰਤ ਹੁੰਦੀ ਹੈ:
2009 ਦੇ ਟੈਕਸ ਸਾਲ ਲਈ ਫੈਡਰਲ ਟੈਕਸ ਦਰਾਂ:
$40,726 ਤੱਕ ਦੀ ਟੈਕਸਯੋਗ ਆਮਦਨ ’ਤੇ 15%
$40,726 ਅਤੇ $81,452 ਵਿਚਾਲੇ ਟੈਕਸਯੋਗ ਆਮਦਨ ’ਤੇ 22%
$81,452 ਅਤੇ $126,264 ਵਿਚਾਲੇ ਟੈਕਸਯੋਗ ਆਮਦਨ ’ਤੇ 26%
$126,264 ਤੋਂ ਵੱਧ ਟੈਕਸਯੋਗ ਆਮਦਨ ’ਤੇ 29%
2009 ਦੇ ਟੈਕਸ ਸਾਲ ਲਈ ਓਂਟੇਰੀਓ ਟੈਕਸ ਦਰਾਂ:
$36,848 ਤੱਕ ਦੀ ਟੈਕਸਯੋਗ ਆਮਦਨ ’ਤੇ 6.05%
$36,848 ਅਤੇ $73,698 ਵਿਚਾਲੇ ਟੈਕਸਯੋਗ ਆਮਦਨ ’ਤੇ 9.15%
$73,698 ਤੋਂ ਵੱਧ ਟੈਕਸਯੋਗ ਆਮਦਨ ’ਤੇ 11.16%
ਮੌਜੂਦਾ ਸਾਲ ਦੀਆਂ ਟੈਕਸ ਦਰਾਂ ਦਾ ਪਤਾ ਲਗਾਉਣ ਲਈ ਕੈਨੇਡਾ ਰੈਵੇਨਿਊ ਏਜੰਸੀ (Canada Revenue Agency) (CRA) ਨਾਲ ਸੰਪਰਕ ਕਰੋ ਜਾਂ ਮੌਜੂਦਾ ਸਾਲ ਲਈ ਟੈਕਸ ਦਰਾਂ ਆਨਲਾਈਨ (3) ਦੇਖੋ:
ਟੌਲ-ਫ਼੍ਰੀ: 1-800-267-6999
ਐਚਐਸਟੀ (HST) ਕ੍ਰੈਡਿਟ ਕੀ ਹੁੰਦਾ ਹੈ?
ਐਚ ਐਸ ਟੀ (HST) ਕ੍ਰੈਡਿਟ ਘੱਟ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਲਈ ਇੱਕ ਟੈਕਸ-ਮੁਕਤ ਤਿਮਾਹੀ ਭੁਗਤਾਨ ਹੈ। ਤੁਸੀਂ ਜਿੰਨੇ ਐਚ ਐਸ ਟੀ (HST) ਦਾ ਭੁਗਤਾਨ ਕੀਤਾ ਹੈ, ਸਰਕਾਰ ਉਸ ਦਾ ਸਾਰਾ ਜਾਂ ਕੁਝ ਹਿੱਸਾ ਵਾਪਸ ਕਰ ਦਿੰਦੀ ਹੈ।
ਐਸਐਸਟੀ (HST) ਕ੍ਰੈਡਿਟ ਪ੍ਰਾਪਤ ਕਰਨ ਲਈ, ਲਾਜ਼ਮੀ ਹੈ ਕਿ ਤੁਸੀਂ ਟੈਕਸ ਉਦੇਸ਼ਾਂ ਲਈ ਕੈਨੇਡਾ ਦੇ ਨਿਵਾਸੀ ਹੋਵੋ ਅਤੇ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਵੋ। ਜੇ ਤੁਸੀਂ 19 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਵਿਆਹੁਤਾ ਹੋ ਜਾਂ ਤੁਹਾਡਾ ਕਾੱਮਨ-ਲਾੱਅ ਪਾਰਟਨਰ ਹੈ, ਜਾਂ ਜੇ ਤੁਹਾਡੇ ਬੱਚੇ ਹਨ ਤਾਂ ਤੁਸੀਂ ਸ਼ਾਇਦ ਯੋਗਤਾ ਪੂਰੀ ਕਰ ਸਕਦੇ ਹੋ। ਉੱਪਰ ਦਿੱਤੇ ਨੰਬਰ ਤੇ ਕੈਨੇਡਾ ਰੈਵੇਨਿਊ ਏਜੰਸੀ ਨੂੰ ਕਾਲ ਕਰਕੇ ਇਹ ਪਤਾ ਕਰੋ ਕਿ ਤੁਸੀਂ ਯੋਗਤਾ ਪੂਰੀ ਕਰਦੇ ਹੋ ਜਾਂ ਨਹੀਂ।
ਜਦੋਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ ਤਾਂ ਤੁਸੀਂ ਐਸਐਸਟੀ (HST) ਕ੍ਰੈਡਿਟ ਲਈ ਅਰਜ਼ੀ ਦੇ ਸਕਦੇ ਹੋ।
ਹਰ ਸਾਲ ਦੀ ਅਹਿਮ ਤਾਰੀਖਾਂ
ਫਰਵਰੀ ਦੀ ਸ਼ੁਰੂਆਤ - ਟੈਕਸ ਪੈਕੇਜ ਪੋਸਟ ਆਫਿਸਾਂ ਵਿਖੇ ਉਪਲਬਧ ਹੁੰਦੇ ਹਨ।
15 ਫਰਵਰੀ - NETFILE ਜਾਂ TELEFILE ਵਰਤਣ ਦਾ ਪਹਿਲਾ ਦਿਨ (ਤੁਹਾਡੀ ਰਿਟਰਨ ਦੀ ਇਲੈਕਟ੍ਰੋਨਿਕ ਫਾਈਲਿੰਗ)।
28 ਫਰਵਰੀ - ਇੰਪਲੌਇਅਰਾਂ ਲਈ ਤੁਹਾਨੂੰ ਭੁਗਤਾਨ ਕੀਤੇ ਗਏ ਮਿਹਨਤਾਨੇ ਦੀ T4 ਸਟੇਟਮੈਂਟ ਦੇਣ ਦੀ ਅੰਤਮ ਤਾਰੀਖ, ਇਹ ਸਟੇਟਮੈਂਟ ਦਿਖਾਉਂਦੀ ਹੈ ਕਿ ਤੁਸੀਂ ਪਿਛਲੇ ਸਾਲ ਕਿੰਨੀ ਕਮਾਈ ਕੀਤੀ ਹੈ।
1 ਮਾਰਚ - ਪਿਛਲੇ ਸਾਲ ਲਈ ਆਰ ਆਰ ਐਸ ਪੀ (RRSP) ਯੋਗਦਾਨ ਦੇਣ ਦੀ ਅੰਤਮ ਤਾਰੀਖ।
30 ਅਪ੍ਰੈਲ - ਜ਼ਿਆਦਾਤਰ ਟੈਕਸ ਰਿਟਰਨਾਂ ਲਈ ਅੰਤਮ ਤਾਰੀਖ। ਜੇ ਤੁਸੀਂ ਕੋਈ ਵੀ ਬਕਾਇਆ ਦੇਣਾ ਹੈ ਤਾਂ ਲਾਜ਼ਮੀ ਹੈ ਕਿ ਤੁਸੀਂ ਇਸ ਤਾਰੀਖ ਤੱਕ ਭੁਗਤਾਨ ਕਰ ਦਿਓ ਨਹੀਂ ਤਾਂ ਤੁਹਾਡੇ ’ਤੇ ਵਿਆਜ ਅਤੇ ਹਰਜਾਨੇ ਲਗਾਏ ਜਾਣਗੇ।
15 ਜੂਨ - ਸਵੈ-ਰੁਜ਼ਗਾਰ ਵਿੱਚ ਲੱਗੇ ਵਿਅਕਤੀਆਂ ਲਈ ਅੰਤਮ ਤਾਰੀਖ। ਜੇ ਤੁਸੀਂ ਜਾਂ ਤੁਹਾਡੇ ਜੀਵਨ ਸਾਥੀ ਜਾਂ ਕਾੱਮਨ ਲਾੱਅ ਪਾਰਟਨਰ ਨੇ ਪਿਛਲੇ ਸਾਲ ਕੋਈ ਕਾਰੋਬਾਰ ਚਲਾਇਆ ਸੀ ਤਾਂ ਤੁਹਾਡੀ ਟੈਕਸ ਰਿਟਰਨ 15ਜੂਨ ਨੂੰ ਜਾਂ ਇਸ ਤੋਂ ਪਹਿਲਾਂ ਜ਼ਰੂਰ ਭਰੀ ਜਾਣੀ ਚਾਹੀਦੀ ਹੈ। ਐਪਰ, ਜੇ ਤੁਹਾਡੇ ਪਿਛਲੇ ਸਾਲ ਦੇ ਟੈਕਸ ਬਕਾਇਆ ਹਨ ਤਾਂ ਤੁਹਾਨੂੰ ਇਹਨਾਂ ਦਾ ਭੁਗਤਾਨ 30ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਕਰਨਾਪਵੇਗਾ।
ਵਧੇਰੇ ਜਾਣਕਾਰੀ ਲਈ ਵੇਖੋ:
(1) ਕੈਨੇਡਾ ਰੈਵੇਨਿਊ ਏਜੰਸੀ:
http://findlink.at/CRA(2) ਸਰਵਿਸ ਕੈਨੇਡਾ:
http://findlink.at/servicecan(3) ਕੈਨੇਡਾ ਰੈਵੇਨਿਊ ਏਜੰਸੀ - ਟੈਕਸ ਦਰਾਂ:
http://findlink.at/taxrateਨੋਟ
ਕਾਪੀਰਾਈਟ -