• 43122阅读
  • 347回复

旁遮普语

级别: 管理员
只看该作者 30 发表于: 2011-03-03
http://guca.sourceforge.net/pa/

ਜੀ ਆਇਆਂ ਨੂੰ
ਪੰਜਾਬੀ ਕੰਪਿਊਟਿੰਗ ਰਿਸੋਰਸ ਸੈਂਟਰ (ਪੰਜਾਬੀ ਵਿੱਚ ਕੰਪਿਊਟਰ ਬਾਰੇ ਜਾਣਕਾਰੀ ਕੇਂਦਰ) ਦੀ ਵੈਬਸਾਇਟ ਤੇ ਤੁਹਾਡਾ ਸਵਾਗਤ ਹੈ। ਇਹ ਵੈਬਸਾਇਟ ਡਿਵੈਲਪਰਾਂ ਅਤੇ ਕੰਪਿਊਟਰ ਤੇ ਪੰਜਾਬੀ ਵਰਤਨ ਵਾਲਿਆਂ ਨੂੰ ਪੰਜਾਬੀ ਵਿੱਚ ਕੰਪਿਊਟਰ ਨਾਲ ਸੰਬੰਧਿਤ ਹੱਲ ਕੱਢਣ ਬਾਰੇ ਜਾਣਕਾਰੀ ਦੇਣ ਲਈ ਤਿਆਰ ਕੀਤੀ ਗਈ ਹੈ। ਖ਼ਾਸ ਕਰਕੇ ਇਸਦਾ ਉਦੇਸ਼ ਗੁਰਮੁਖੀ ਨੂੰ ਯੂਨੀਕੋਡ ਪੱਧਰ ਦੇ ਅਨੁਸਾਰ ਲਾਗੂ ਕਰਨਾ ਹੈ।

ਖ਼ਬਰਾਂ
੮ ਜਨਵਰੀ ੨੦੦੫ - ਛੁੱਟੀਆਂ ਦਾ ਮੌਸਮ
ਇਹਨਾਂ ਛੁੱਟੀਆਂ ਦੇ ਮੌਸਮ ਵਿਚ ਇਸ ਵੈਬਸਾਈਟ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਨਵੀਆਂ ਚੀਜ਼ਾਂ ਜੋੜੀਆਂ ਗਈਆਂ ਹਨ। ਤਿੰਨ ਨਵੇਂ ਫ਼ੌਂਟ ਸ਼ਾਮਲ ਕੀਤੇ ਗਏ ਹਨ: ਅਨਮੋਲਯੂਨੀ (AnmolUni), ਅਨਮੋਲਯੂਨੀਬਾਨੀ (AnmolUniBani) ਅਤੇ ਲੋਹਿਤ ਪੰਜਾਬੀ (Lohit Punjabi)। ਅਸੀਂ ਗੁਰਮੁਖੀ ਅਨੁਕੂਲਤਾ ਗਾਈਡ ਵੀ ਸ਼ਾਮਲ ਕੀਤੀ ਹੈ ਜੋ ਕਿ ਯੂਨੀਕੋਡ ਗੁਰਮੁਖੀ ਦੇ ਨਾਲ ਮੁੱਖ ਪ੍ਰੋਗ੍ਰਾਮਾਂ ਦੀ ਅਨੁਕੂਲਤਾ ਨਾਲ ਸੰਬੰਧਤ ਮੁੱਦਿਆਂ ਬਾਰੇ ਜਾਣਕਾਰੀ ਦਿੰਦੀ ਹੈ। ਤੁਸੀਂ ਆਪਣੇ ਫ਼ੌਂਟ ਜਾਂ ਪ੍ਰੋਗ੍ਰਾਮ ਵਗੈਰਾ ਸਾਨੂੰ ਈਮੇਲ ਕਰ ਸਕਦੇ ਹੋ।

ਜੋ ਲੋਕ ਗੁਰਮੁਖੀ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਨ, ਉਹਨਾਂ ਲਈ ਅਸੀਂ 'ਗੁਰਮੁਖੀ ਦੇ ਨਾਲ ਜਾਣ-ਪਛਾਣ'ਨਾਮ ਦੀ ਇਕ ਗਾਈਡ ਸ਼ੁਰੂ ਕੀਤੀ ਹੈ। ਅੰਤ ਵਿਚ, ਪੂਰੀ ਸਾਈਟ ਵਿਚ ਕੁਝ ਛੋਟੀਆਂ-ਮੋਟੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

੧੫ ਨਵੰਬਰ ੨੦੦੪, ਜੀਯੂਸੀਏ ਰੁਪਾਂਤਰ ੧.੩!
ਜੀਯੂਸੀਏ ਦਾ ਇਕ ਨਵਾਂ ਰੁਪਾਂਤਰ ਹੁਣ ਉਪਲਬਧ ਹੈ। ਇਸਨੂੰ ਡਾਊਨਲੋਡ ਕਰੋ!

੫ ਸਿਤੰਬਰ ੨੦੦੪ - ਪੰਜਾਬੀ ਸਾਇਟ ਸ਼ੁਰੂ ਕਰ ਦਿੱਤੀ ਗਈ!
ਤੇਜਿੰਦਰ ਸੂਦਨ ਦੀ ਮਦਦ ਨਾਲ, ਆਖ਼ਰਕਾਰ ਅਸੀਂ ਵੈਬਸਾਇਟ ਦਾ ਪੰਜਾਬੀ ਰੁਪਾਂਤਰ ਸ਼ੁਰੂ ਕਰ ਦਿੱਤਾ ਹੈ। ਜੇ ਤੁਹਾਨੂੰ ਇਸ ਵੈਬਸਾਇਟ ਦੀਆਂ ਕੁਝ ਕੜੀਆਂ ਗਾਇਬ ਮਿਲਦੀਆਂ ਹਨ ਤਾਂ ਕ੍ਰਿਪਾ ਕਰਕੇ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਕਿਉਂਕਿ ਅਜੇ ਅਸੀਂ ਹੌਲੀ-ਹੌਲੀ ਇਸ ਸਾਇਟ ਵਿੱਚ ਨਵੀਂ ਜਾਣਕਾਰੀ ਜੋੜ ਰਹੇ ਹਾਂ। ਮੈਂ ਉਮੀਦ ਕਰਦਾ ਹਾਂ ਤੁਸੀਂ ਇਸਦਾ ਆਨੰਦ ਮਾਣੋਗੇ!

ਯੂਨੀਕੋਡ ਫ਼ੌਂਟ
ਤੁਸੀਂ ਸਾਬ - ਇੱਕ ਮੁਫ਼ਤ ਯੂਨੀਕੋਡ ੪.੦, ਓਪਨ ਟਾਈਪ, ਗੁਰਮੁਖੀ (ਪੰਜਾਬੀ) ਫ਼ੌਂਟ - ਡਾਊਨਲੋਡ ਕਰ ਸਕਦੇ ਹੋ ।



级别: 管理员
只看该作者 31 发表于: 2011-03-03
ਜੀ ਆਇਆਂ ਨੂੰ
ਪੰਜਾਬੀ ਕੰਪਿਊਟਿੰਗ ਰਿਸੋਰਸ ਸੈਂਟਰ (ਪੰਜਾਬੀ ਵਿੱਚ ਕੰਪਿਊਟਰ ਬਾਰੇ ਜਾਣਕਾਰੀ ਕੇਂਦਰ) ਦੀ ਵੈਬਸਾਇਟ ਤੇ ਤੁਹਾਡਾ ਸਵਾਗਤ ਹੈ। ਇਹ ਵੈਬਸਾਇਟ ਡਿਵੈਲਪਰਾਂ ਅਤੇ ਕੰਪਿਊਟਰ ਤੇ ਪੰਜਾਬੀ ਵਰਤਨ ਵਾਲਿਆਂ ਨੂੰ ਪੰਜਾਬੀ ਵਿੱਚ ਕੰਪਿਊਟਰ ਨਾਲ ਸੰਬੰਧਿਤ ਹੱਲ ਕੱਢਣ ਬਾਰੇ ਜਾਣਕਾਰੀ ਦੇਣ ਲਈ ਤਿਆਰ ਕੀਤੀ ਗਈ ਹੈ। ਖ਼ਾਸ ਕਰਕੇ ਇਸਦਾ ਉਦੇਸ਼ ਗੁਰਮੁਖੀ ਨੂੰ ਯੂਨੀਕੋਡ ਪੱਧਰ ਦੇ ਅਨੁਸਾਰ ਲਾਗੂ ਕਰਨਾ ਹੈ।

ਖ਼ਬਰਾਂ
੮ ਜਨਵਰੀ ੨੦੦੫ - ਛੁੱਟੀਆਂ ਦਾ ਮੌਸਮ
ਇਹਨਾਂ ਛੁੱਟੀਆਂ ਦੇ ਮੌਸਮ ਵਿਚ ਇਸ ਵੈਬਸਾਈਟ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਨਵੀਆਂ ਚੀਜ਼ਾਂ ਜੋੜੀਆਂ ਗਈਆਂ ਹਨ। ਤਿੰਨ ਨਵੇਂ ਫ਼ੌਂਟ ਸ਼ਾਮਲ ਕੀਤੇ ਗਏ ਹਨ: ਅਨਮੋਲਯੂਨੀ (AnmolUni), ਅਨਮੋਲਯੂਨੀਬਾਨੀ (AnmolUniBani) ਅਤੇ ਲੋਹਿਤ ਪੰਜਾਬੀ (Lohit Punjabi)। ਅਸੀਂ ਗੁਰਮੁਖੀ ਅਨੁਕੂਲਤਾ ਗਾਈਡ ਵੀ ਸ਼ਾਮਲ ਕੀਤੀ ਹੈ ਜੋ ਕਿ ਯੂਨੀਕੋਡ ਗੁਰਮੁਖੀ ਦੇ ਨਾਲ ਮੁੱਖ ਪ੍ਰੋਗ੍ਰਾਮਾਂ ਦੀ ਅਨੁਕੂਲਤਾ ਨਾਲ ਸੰਬੰਧਤ ਮੁੱਦਿਆਂ ਬਾਰੇ ਜਾਣਕਾਰੀ ਦਿੰਦੀ ਹੈ। ਤੁਸੀਂ ਆਪਣੇ ਫ਼ੌਂਟ ਜਾਂ ਪ੍ਰੋਗ੍ਰਾਮ ਵਗੈਰਾ ਸਾਨੂੰ ਈਮੇਲ ਕਰ ਸਕਦੇ ਹੋ।

ਜੋ ਲੋਕ ਗੁਰਮੁਖੀ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਨ, ਉਹਨਾਂ ਲਈ ਅਸੀਂ 'ਗੁਰਮੁਖੀ ਦੇ ਨਾਲ ਜਾਣ-ਪਛਾਣ'ਨਾਮ ਦੀ ਇਕ ਗਾਈਡ ਸ਼ੁਰੂ ਕੀਤੀ ਹੈ। ਅੰਤ ਵਿਚ, ਪੂਰੀ ਸਾਈਟ ਵਿਚ ਕੁਝ ਛੋਟੀਆਂ-ਮੋਟੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

੧੫ ਨਵੰਬਰ ੨੦੦੪, ਜੀਯੂਸੀਏ ਰੁਪਾਂਤਰ ੧.੩!
ਜੀਯੂਸੀਏ ਦਾ ਇਕ ਨਵਾਂ ਰੁਪਾਂਤਰ ਹੁਣ ਉਪਲਬਧ ਹੈ। ਇਸਨੂੰ ਡਾਊਨਲੋਡ ਕਰੋ!

੫ ਸਿਤੰਬਰ ੨੦੦੪ - ਪੰਜਾਬੀ ਸਾਇਟ ਸ਼ੁਰੂ ਕਰ ਦਿੱਤੀ ਗਈ!
ਤੇਜਿੰਦਰ ਸੂਦਨ ਦੀ ਮਦਦ ਨਾਲ, ਆਖ਼ਰਕਾਰ ਅਸੀਂ ਵੈਬਸਾਇਟ ਦਾ ਪੰਜਾਬੀ ਰੁਪਾਂਤਰ ਸ਼ੁਰੂ ਕਰ ਦਿੱਤਾ ਹੈ। ਜੇ ਤੁਹਾਨੂੰ ਇਸ ਵੈਬਸਾਇਟ ਦੀਆਂ ਕੁਝ ਕੜੀਆਂ ਗਾਇਬ ਮਿਲਦੀਆਂ ਹਨ ਤਾਂ ਕ੍ਰਿਪਾ ਕਰਕੇ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਕਿਉਂਕਿ ਅਜੇ ਅਸੀਂ ਹੌਲੀ-ਹੌਲੀ ਇਸ ਸਾਇਟ ਵਿੱਚ ਨਵੀਂ ਜਾਣਕਾਰੀ ਜੋੜ ਰਹੇ ਹਾਂ। ਮੈਂ ਉਮੀਦ ਕਰਦਾ ਹਾਂ ਤੁਸੀਂ ਇਸਦਾ ਆਨੰਦ ਮਾਣੋਗੇ!

ਯੂਨੀਕੋਡ ਫ਼ੌਂਟ
ਤੁਸੀਂ ਸਾਬ - ਇੱਕ ਮੁਫ਼ਤ ਯੂਨੀਕੋਡ ੪.੦, ਓਪਨ ਟਾਈਪ, ਗੁਰਮੁਖੀ (ਪੰਜਾਬੀ) ਫ਼ੌਂਟ - ਡਾਊਨਲੋਡ ਕਰ ਸਕਦੇ ਹੋ ।



级别: 管理员
只看该作者 32 发表于: 2011-03-03
ਅਕਸਰ ਪੁੱਛੇ ਜਾਂਦੇ ਪ੍ਰਸ਼ਨ
ਇਹ ਸੈਕਸ਼ਨ ਆਮ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਤਿਆਰ ਕੀਤਾ ਗਿਆ ਹੈ। ਕ੍ਰਿਪਾ ਕਰਕੇ ਇੱਕ ਪ੍ਰਸ਼ਨ ਚੁਣੋ:

ਪੰਜਾਬੀ ਕੀ ਹੈ?
ਗੁਰਮੁਖੀ ਕੀ ਹੈ?
ਸ਼ਾਹਮੁਖੀ ਕੀ ਹੈ?
ਯੂਨੀਕੋਡ ਕੀ ਹੈ?
ਆਈ ਐਸ ਸੀ ਆਈ ਆਈ (ISCII) ਕੀ ਹੈ?

ਗੁਰਮੁਖੀ ਲਈ ਯੂਨੀਕੋਡ ਵਰਤਨ ਦੇ ਕੀ ਫ਼ਾਇਦੇ ਹਨ?
ਗੁਰਮੁਖੀ ਲਈ ਯੂਨੀਕੋਡ ਵਰਤਨ ਦੇ ਕੀ ਨੁਕਸਾਨ ਹਨ?

ਮੇਰੇ ਕੋਲ ਪਹਿਲਾਂ ਹੀ ਪੰਜਾਬੀ ਵਿੱਚ ਇੱਕ ਵੈਬਸਾਇਟ ਹੈ, ਮੈਂ ਇਸਨੂੰ ਯੂਨੀਕੋਡ ਵਿੱਚ ਕਿਵੇਂ ਬਦਲ ਸਕਦਾ ਹਾਂ?
ਮੈਨੂੰ ਗੁਰਮੁਖੀ ਦੇ ਯੂਨੀਕੋਡ ਫ਼ੌਂਟ ਕਿੱਥੋਂ ਮਿਲ ਸਕਦੇ ਹਨ?

ਗੁਰਮੁਖੀ ਲਈ ਕੋਈ ਡੰਡਾ ਜਾਂ ਦੁਹਰਾ ਡੰਡਾ ਕਿਉਂ ਨਹੀਂ ਹੈ?
ਮੈਂ ‘ਅ’ ਉੱਪਰ ਲਾਂਵ ਕਿਉਂ ਨਹੀਂ ਲਗਾ ਸਕਦਾ ਹਾਂ?
ਸਾਰੇ ਪੈਰੀਂ ਅੱਖਰ ਕਿੱਥੇ ਹਨ?
ਸਾਰੇ ਗੁਰਮੁਖੀ ਅੱਖਰ ਅਜੀਬ ਕ੍ਰਮ ਵਿੱਚ ਕਿਉਂ ਹਨ?
ਮੈਂ ਗੁਰਮੁਖੀ ਦੇ ਸ਼ਬਦਾਂ ਨੂੰ ਕ੍ਰਮਵਾਰ ਕਿਵੇਂ ਕਰ ਸਕਦਾ ਹਾਂ?

ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਪ੍ਰਸ਼ਨ ਦਾ ਉੱਤਰ ਗਲਤ ਜਾਂ ਪੱਖਪਾਤ ਨਾਲ ਦਿੱਤਾ ਗਿਆ ਹੈ ਤਾਂ ਕ੍ਰਿਪਾ ਕਰਕੇ ਸੰਪਰਕ ਕਰੋ।

ਪੰਜਾਬੀ ਕੀ ਹੈ?
ਪੰਜਾਬੀ, ਭਾਰਤੀ ਉਪ-ਮਹਾਂਦੀਪ ਦੇ ਲਗਭਗ 6 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਮੁੱਖ ਭਾਸ਼ਾ ਹੈ। ਇਸਦੇ ਦੋ ਰੂਪ ਹਨ: ਪੂਰਬੀ ਪੰਜਾਬੀ ਜੋ ਕਿ ਭਾਰਤ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਪੱਛਮੀ ਪੰਜਾਬੀ ਜੋ ਪਾਕਿਸਤਾਨ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਭਾਰਤ ਵਿੱਚ, ਪੰਜਾਬੀ ਇੱਕ ਪ੍ਰਾਂਤ ਦੀ ਸਰਕਾਰੀ ਭਾਸ਼ਾ ਹੈ ਅਤੇ ਇਸਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਜਾਂਦਾ ਹੈ। ਪਾਕਿਸਤਾਨ ਵਿੱਚ ਪੰਜਾਬੀ ਸ਼ਾਹਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਹਾਲਾਂਕਿ ਪਾਕਿਸਤਾਨ ਦੇ 3 ਕਰੋੜ ਲੋਕ ਪੰਜਾਬੀ ਬੋਲਦੇ ਹਨ (ਕਿਸੇ ਇੱਕ ਭਾਸ਼ਾ ਦਾ ਸਭ ਤੋਂ ਵੱਡਾ ਸਮੂਹ), ਇਹ ਪਾਕਿਸਤਾਨ ਦੀ ਅਧਿਕਾਰਤ ਭਾਸ਼ਾ ਨਹੀਂ ਹੈ। ਪਾਕਿਸਤਾਨ ਵਿੱਚ ਉਰਦੂ ਨੂੰ ਅੱਗੇ ਵਧਾਉਣ ਲਈ, ਪੰਜਾਬੀ ਦੀ ਰਸਮੀ ਵਰਤੋਂ ਭਾਰਤ ਨਾਲੋਂ ਕਾਫ਼ੀ ਘੱਟ ਹੈ।

ਦੁਨੀਆਂ ਦੇ ਦੂਜੇ ਦੇਸ਼ਾਂ (ਖ਼ਾਸ ਕਰਕੇ ਯੂਕੇ, ਕੇਨੇਡਾ, ਅਮਰੀਕਾ) ਵਿੱਚ ਪੰਜਾਬੀ ਬੋਲਣ ਵਾਲੇ ਬਹੁਤ ਲੋਕ ਹਨ। ਮੁੱਖ ਤੌਰ ਤੇ ਇਹ ਭਾਰਤੀ ਉਪ-ਮਹਾਂਦੀਪ ਦੇ ਵਿਚੋਂ ਆ ਕੇ ਇੱਥੇ ਵਸੇ ਲੋਕ ਜਾਂ ਉਹਨਾਂ ਦੇ ਬੱਚੇ ਹਨ।

ਗੁਰਮੁਖੀ ਬਾਰੇ Wikipedia ਦਾ ਲੇਖ (English)

ਗੁਰਮੁਖੀ ਕੀ ਹੈ?
ਗੁਰਮੁਖੀ, ਪੂਰਬੀ (ਭਾਰਤ ਦੇ) ਪੰਜਾਬ ਵਿੱਚ ਪੰਜਾਬੀ ਲਿਖਣ ਲਈ ਵਰਤੀ ਜਾਂਦੀ ਮੁੱਖ ਲਿਪੀ ਹੈ। ਗੁਰਮੁਖੀ ਲਿਪੀ ਲਾਂਡਾ ਵਰਣਮਾਲਾ ਤੋਂ ਬਣੀ ਹੈ ਅਤੇ 16ਵੀਂ ਸਦੀ ਵਿੱਚ ਗੁਰੂ ਅੰਗਦ ਦੇਵ ਦੇ ਦੁਆਰਾ ਇਸਦਾ ਪ੍ਰਮਾਣੀਕਰਣ ਕੀਤਾ ਗਿਆ ਸੀ। ਇਹ ਬ੍ਰਹਮੀ ਲਿਪੀਆਂ ਦੇ ਸਮੂਹ ਦਾ ਇੱਕ ਹਿੱਸਾ ਹੈ।

ਗੁਰਮੁਖੀ ਬਾਰੇ AncientScripts ਦਾ ਲੇਖ (English)
ਸਿੱਖ ਧਰਮ ਬਾਰੇ ਪੇਜ: ਗੁਰਮੁਖੀ (English)

ਸ਼ਾਹਮੁਖੀ ਕੀ ਹੈ?
ਸ਼ਾਹਮੁਖੀ, ਅਰਬੀ ਲਿਪੀ ਤੇ ਅਧਾਰਤ ਹੈ (ਸੱਜੇ ਤੋਂ ਖੱਬੇ ਪੜ੍ਹੀ ਜਾਂਦੀ ਹੈ) ਅਤੇ ਇਹ ਪੱਛਮੀ (ਪਾਕਿਸਤਾਨ ਦੇ) ਪੰਜਾਬ ਵਿੱਚ ਪੰਜਾਬੀ ਲਿਖਣ ਲਈ ਵਰਤੀ ਜਾਂਦੀ ਮੁੱਖ ਲਿਪੀ ਹੈ। ਇਸ ਵੈਬਸਾਇਟ ‘ਤੇ ਪੰਜਾਬੀ ਦੀ ਗੁਰਮੁਖੀ ਲਿਪੀ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਸ਼ਾਹਮੁਖੀ ਵਿੱਚ ਪੰਜਾਬੀ ਵਰਤਨ ਦੇ ਇੱਛੁਕ ਲੋਕਾਂ ਨੂੰ ਅਰਬੀ (ਅਤੇ ਉਰਦੂ) ਵਿੱਚ ਕੰਪਿਊਟਰ ਬਾਰੇ ਖੋਜ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ਾਹਮੁਖੀ ਬਾਰੇ Wikipedia ਦਾ ਲੇਖ (English)

ਯੂਨੀਕੋਡ ਕੀ ਹੈ?
ਯੂਨੀਕੋਡ ਅੰਤਰਰਾਸ਼ਟਰੀ ਮਿਆਰ ਹੈ ਜਿਸਦਾ ਮੰਤਵ ਹੈ ਇੱਕ ਅਜਿਹਾ ਕੋਡ ਨਿਸ਼ਚਿਤ ਕਰਨਾ ਜਿਸ ਵਿੱਚ ਮਨੁੱਖ ਦੁਆਰਾ ਲਿਖੀ ਜਾਣ ਵਾਲੀ ਹਰ ਇੱਕ ਭਾਸ਼ਾ ਲਈ ਲੋੜੀਂਦੇ ਹਰ ਇੱਕ ਅੱਖਰ ਲਈ ਇੱਕ ਕੋਡ ਬਿੰਦੂ (ਪੂਰਨ ਅੰਕ) ਹੋਵੇ। ਭਾਰਤੀ ਭਾਸ਼ਾਵਾਂ ਦੇ ਸੰਬੰਧ ਵਿੱਚ, ਇਸ ਵਿੱਚ 9 ਵੱਖ-ਵੱਖ ਲਿਪੀਆਂ ਸ਼ਾਮਲ ਹਨ:

ਦੇਵਨਗਰੀ (ਹਿੰਦੀ, ਮਰਾਠੀ, ਸੰਸਕ੍ਰਿਤ), ਬੰਗਾਲੀ (ਬੰਗਾਲੀ, ਅਸਾਮੀ), ਗੁਰਮੁਖੀ (ਪੰਜਾਬੀ), ਗੁਜਰਾਤੀ, ਉਰੀਆ, ਤਮਿਲ, ਤੇਲਗੂ, ਕੰਨੜਾ ਅਤੇ ਮਲਿਆਲਮ।

ਸਾਰੀ ਦੁਨੀਆਂ ਦੇ ਕੰਪਿਊਟਰਾਂ ਤੇ ਭਾਰਤੀ ਲਿਪੀਆਂ ਵਰਤਨ ਲਈ ਯੂਨੀਕੋਡ, ਪਹਿਲਾ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਗਿਆ ਮਿਆਰ ਮੁਹੱਈਆ ਕਰਦਾ ਹੈ।

ਯੂਨੀਕੋਡ ਕਨਸੋਰਟੀਅਮ (English)
ਯੂਨੀਕੋਡ ਬਾਰੇ Wikipedia ਦਾ ਲੇਖ (English)
ਯੂਨੀਕੋਡ ਵਿੱਚ ਭਾਰਤੀ ਲਿਪੀਆਂ ਬਾਰੇ Tamil.net ‘ਤੇ ਜਾਣਕਾਰੀ (English)

ਆਈ ਐਸ ਸੀ ਆਈ ਆਈ (ISCII) ਕੀ ਹੈ?
ਆਈ ਐਸ ਸੀ ਆਈ ਆਈ (ISCII) ਦਾ ਅਰਥ ਹੈ ਇੰਡਿਅਨ ਸਕ੍ਰਿਪਟ ਕੋਡ ਫ਼ੌਰ ਇਨਫ਼ੌਰਮੇਸ਼ਨ ਇੰਟਰਚੇਂਜ਼ (ਜਾਣਕਾਰੀ ਦੇ ਆਦਾਨ-ਪ੍ਰਦਾਨ ਵਾਸਤੇ ਭਾਰਤੀ ਲਿਪੀਆਂ ਲਈ ਕੋਡ) । ਵੱਖ-ਵੱਖ ਤਰ੍ਹਾਂ ਦੇ ਕੰਪਿਊਟਰਾਂ ਤੇ ਭਾਰਤੀ ਲਿਪੀਆਂ ਨੂੰ ਇਕੋ ਤਰੀਕੇ ਨਾਲ ਦਰਸਾਉਣ ਲਈ ਇਸਨੂੰ ਭਾਰਤ ਸਰਕਾਰ ਦੁਆਰਾ ਤਿਆਰ ਕੀਤਾ ਗਿਆ ਸੀ। ਇਸਨੂੰ ਲਾਗੂ ਕਰਨਾ ਮੁਸ਼ਕਲ ਸੀ ਅਤੇ ਇਸਨੂੰ ਪੂਰਾ ਸਮਰਥਨ ਨਹੀਂ ਮਿਲਿਆ। ਯੂਨੀਕੋਡ ਨੂੰ ‘ਆਈ ਐਸ ਸੀ ਆਈ ਆਈ’ ਦੇ ਮਿਆਰ ਤੇ ਅਧਾਰਤ ਕੀਤਾ ਗਿਆ ਸੀ ਅਤੇ ਇਸ ਸਮੇਂ ਇਸਨੂੰ ਕਾਫ਼ੀ ਜ਼ਿਆਦਾ ਸਮਰਥਨ ਮਿਲਿਆ ਹੋਇਆ ਹੈ।

ਨਵੇਂ ਪ੍ਰੋਜੈਕਟਾਂ ਤੇ ‘ਆਈ ਐਸ ਸੀ ਆਈ ਆਈ’ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਹੈ।

ਟੈਕਨਾਲੋਜੀ ਡਿਵੈਲਪਮੈਂਟ ਫ਼ੌਰ ਇੰਡਿਅਨ ਲੈਂਗਵਜਜ਼ - ਆਈ ਐਸ ਸੀ ਆਈ ਆਈ (English)

ਗੁਰਮੁਖੀ ਲਈ ਯੂਨੀਕੋਡ ਵਰਤਨ ਦੇ ਕੀ ਫ਼ਾਇਦੇ ਹਨ?
ਯੂਨੀਕੋਡ, ਕੰਪਿਊਟਰ ਉੱਪਰ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਅੰਤਰਰਾਸ਼ਟਰੀ ਮਿਆਰ ਹੈ। ਹੌਲੀ-ਹੌਲੀ ਪਰ ਨਿਸ਼ਚਿਤ ਰੂਪ ਵਿੱਚ ਇਹ ਦੁਨੀਆਂ ਦੇ ਬਾਕੀ ਸਾਰੇ ਮਿਆਰਾਂ ਦੀ ਜਗ੍ਹਾ ਲੈ ਰਿਹਾ ਹੈ। ਕਿਸੇ ਯੂਨੀਕੋਡ ਤਕਨੀਕ ਵਾਲੇ ਕੰਪਿਊਟਰ ਤੇ ਤੁਸੀਂ ਇਹ ਕੰਮ ਕਰ ਸਕਦੇ ਹੋ:

ਫ਼ਾਇਲਾਂ ਅਤੇ ਫ਼ੋਲਡਰਾਂ ਦੇ ਨਾਂ ਗੁਰਮੁਖੀ ਵਿੱਚ ਰੱਖ ਸਕਦੇ ਹੋ।
ਪੂਰੇ ਵੈਬ (ਇੰਟਰਨੈਟ) ਦੀ ਗੁਰਮੁਖੀ ਵਿੱਚ ਖੋਜ ਕਰ ਸਕਦੇ ਹੋ, ਜਿਵੇਂ ਕਿ ਹੁਣ ਤੁਸੀਂ ਇੰਗਲਿਸ਼ ਵਿੱਚ ਕਰ ਸਕਦੇ ਹੋ। ਮੁੱਖ ਸਰਚ ਇੰਜਣਾਂ ਨਾਲ ਪਹਿਲਾਂ ਹੀ ਗੁਰਮੁਖੀ ਵਿੱਚ ਖੋਜ ਕੀਤੀ ਜਾ ਸਕਦੀ ਹੈ।
ਗੁਰਮੁਖੀ ਵਿੱਚ ਪ੍ਰੋਗ੍ਰਾਮ ਬਣਾ ਸਕਦੇ ਹੋ।
ਆਪਣੇ ਵੈਬਪੇਜਾਂ ਦੇ ਨਾਂ ਗੁਰਮੁਖੀ ਵਿੱਚ ਰੱਖ ਸਕਦੇ ਹੋ।
ਆਪਣੇ ਪੂਰੇ ਕੰਪਿਊਟਰ ਤੇ ਜਾਣਕਾਰੀ ਨੂੰ ਕ੍ਰਮਬੱਧ ਕਰ ਸਕਦੇ ਹੋ ਅਤੇ ਵਿਵਸਥਿਤ ਕਰ ਸਕਦੇ ਹੋ।
ਜਾਣਕਾਰੀ ਦੇ ਗੁੰਮ ਹੋਏ ਬਿਨਾਂ ਅਤੇ ਕਿਸੇ ਖ਼ਾਸ ਫ਼ੌਂਟਾਂ ਦੀ ਲੋੜ ਦੇ ਬਿਨਾਂ ਕੰਪਿਊਟਰ ਵਰਤਨ ਵਾਲੇ ਹੋਰ ਲੋਕਾਂ ਦੇ ਨਾਲ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਦੇ ਹੋ।
I18nGuy - ਯੂਨੀਕੋਡ ਦੇ ਫ਼ਾਇਦੇ (English)

ਗੁਰਮੁਖੀ ਲਈ ਯੂਨੀਕੋਡ ਵਰਤਨ ਦੇ ਕੀ ਨੁਕਸਾਨ ਹਨ?
ਪੰਜਾਬੀ ਲਈ ਯੂਨੀਕੋਡ ਇੱਕ ਚੰਗਾ ਹੱਲ ਹੈ – ਪਰ ਇਸ ਦੇ ਕੁਝ ਨੁਕਸਾਨ ਵੀ ਹਨ:

ਯੂਨੀਕੋਡ ਗੁਰਮੁਖੀ ਲਈ ਸਮਰਥਨ ਅਜੇ ਸ਼ੁਰੂ ਹੀ ਹੋਇਆ ਹੈ। ਜਿਹਨਾਂ ਲੋਕਾਂ ਕੋਲ ਪੁਰਾਣੇ ਕੰਪਿਊਟਰ ਹਨ ਉਹ ਇਸ ਤਕਨੀਕ ਦਾ ਪੂਰਾ ਫ਼ਾਇਦਾ ਨਹੀਂ ਲੈ ਸਕਦੇ ਹਨ।
ਅਜੇ ਗੁਰਮੁਖੀ ਦੇ ਸਾਰੇ ਗੁਣ (ਪੁਰਾਣੇ) ਸ਼ਾਮਲ ਨਹੀਂ ਕੀਤੇ ਜਾ ਸਕੇ ਹਨ। ਅਜੋਕੀ ਪੰਜਾਬੀ ਲਈ ਇਹ ਸਮੱਸਿਆ ਨਹੀਂ ਹੈ।
ਯੂਨੀਕੋਡ ਗੁਰਮੁਖੀ ਦੀ ਵਰਤੋਂ ਕਰਨ ਲਈ, ਫ਼ੌਂਟ ਤੇ ਅਧਾਰਤ ਗੁਰਮੁਖੀ ਦੇ ਮੁਕਾਬਲੇ ਕੁਝ ਤਬਦੀਲੀਆਂ ਕਰਨ ਦੀ ਲੋੜ ਪੈਂਦੀ ਹੈ। ਉਦਾਹਰਨ ਲਈ ਹੋ ਸਕਦਾ ਹੈ ਤੁਹਾਨੂੰ ਕੀਬੋਰਡ ਦਾ ਇੱਕ ਵੱਖ ਲੇਆਊਟ ਵਰਤਨਾ ਪਵੇ।
ਮੇਰੇ ਕੋਲ ਪਹਿਲਾਂ ਹੀ ਪੰਜਾਬੀ ਵਿੱਚ ਇੱਕ ਵੈਬਸਾਇਟ ਹੈ, ਮੈਂ ਇਸਨੂੰ ਯੂਨੀਕੋਡ ਵਿੱਚ ਕਿਵੇਂ ਬਦਲ ਸਕਦਾ ਹਾਂ?
ਪੰਜਾਬੀ ਕੰਪਿਉਟਿੰਗ ਰਿਸੋਰਸ ਸੈਂਟਰ ਤੁਹਾਨੂੰ ਇੱਕ ਸੌਫ਼ਟਵੇਅਰ ਮੁਹੱਈਆ ਕਰਦਾ ਹੈ ਜਿਸ ਨਾਲ ਤੁਸੀਂ ਫ਼ੌਂਟ ਤੇ ਅਧਾਰਤ ਗੁਰਮੁਖੀ ਨੂੰ ਯੂਨੀਕੋਡ ਵਿੱਚ ਬਦਲ ਸਕਦੇ ਹੋ। ਇਹ ਪ੍ਰੋਗ੍ਰਾਮ - ਗੁਰਮੁਖੀ ਯੂਨੀਕੋਡ ਕਨਵਰਸ਼ਨ ਐਪਲੀਕੇਸ਼ਨ - ਮੁਫ਼ਤ ਹੈ ਅਤੇ ਹੁਣ ਡਾਊਨਲੋਡ ਕੀਤੇ ਜਾਣ ਲਈ ਉਪਲਬਧ ਹੈ। ਸਾਡੇ ਕੋਲ ਹੋਰ ਸ੍ਰੋਤ ਵੀ ਹਨ ਜੋ ਯੂਨੀਕੋਡ ਤਕਨੀਕ ਵਾਲੀਆਂ ਵੈਬਸਾਈਟਾਂ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਮੈਨੂੰ ਗੁਰਮੁਖੀ ਦੇ ਯੂਨੀਕੋਡ ਫ਼ੌਂਟ ਕਿੱਥੋਂ ਮਿਲ ਸਕਦੇ ਹਨ?
ਇਸ ਸਮੇਂ ਸਭ ਤੋਂ ਵੱਧ ਵਰਤਿਆ ਜਾ ਰਿਹਾ ਗੁਰਮੁਖੀ ਫ਼ੌਂਟ ਹੈ ਰਾਵੀ (Raavi) ਜੋ ਕਿ ਮਾਈਕ੍ਰੋਸੌਫ਼ਟ ਵਿੰਡੋਜ਼ ਦੇ ਨਾਲ ਆਉਂਦਾ ਹੈ। ਲਾਇਸੈਂਸਿੰਗ ਦੀਆਂ ਰੋਕਾਂ ਦੇ ਕਾਰਨ, ਅਸੀਂ ਇਸ ਫ਼ੌਂਟ ਦੀ ਫ਼ਾਇਲ ਨਹੀਂ ਦੇ ਸਕਦੇ ਹਾਂ। ਇਸ ਲਈ, ਅਸੀਂ ਆਪਣਾ ਮੁਫ਼ਤ ਦਿੱਤਾ ਜਾ ਸਕਣ ਵਾਲਾ ਫ਼ੋਂਟ ਬਣਾਇਆ ਹੈ ਜਿਸਦਾ ਨਾਮ ਸਾਬ (Saab) ਹੈ।

ਦੂਜੇ ਲੋਕਾਂ ਦੁਆਰਾ ਬਣਾਏ ਗਏ ਯੂਨੀਕੋਡ ਗੁਰਮੁਖੀ ਫ਼ੌਂਟ

ਗੁਰਮੁਖੀ ਲਈ ਕੋਈ ਡੰਡਾ ਜਾਂ ਦੁਹਰਾ ਡੰਡਾ ਕਿਉਂ ਨਹੀਂ ਹੈ?
ਇਸ ਸਮੇਂ, ਸਾਰੀਆਂ ਭਾਰਤੀ ਲਿਪੀਆਂ ਲਈ ਦੇਵਨਗਰੀ ਬਲੌਕ ਵਿੱਚ ਕ੍ਰਮਵਾਰ U+0964 ਅਤੇ U+0965 ਕੋਡ ਬਿੰਦੂਆਂ ਤੋਂ ਡੰਡਾ ਅਤੇ ਦੁਹਰਾ ਡੰਡਾ ਵਰਤਿਆ ਜਾਂਦਾ ਹੈ। ਇਸ ਨਾਲ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਯੂਨੀਕੋਡ ਵਿੱਚ ਤੁਸੀਂ ਵੱਖ-ਵੱਖ ਬਲੌਕਾਂ ਤੋਂ ਕੋਈ ਵੀ ਅੱਖਰ ਵਰਤ ਸਕਦੇ ਹੋ। ਇਸਦੀ ਇੱਕ ਉਦਾਹਰਨ ਹੈ ਇੰਗਲਿਸ਼ ਵਿਰਾਮ ਚਿੰਨ੍ਹਾਂ ਨੂੰ ਗੁਰਮੁਖੀ ਵਿੱਚ ਵਰਤਨਾ।

ਇਨਸਕ੍ਰਿਪਟ ਕੀਬੋਰਡ ਲੇ-ਆਊਟ ਵਿੱਚ U+0964 ਬਿੰਦੂ ਤੋਂ ਦੇਵਨਗਰੀ ਡੰਡਾ ਵਰਤਿਆ ਜਾਂਦਾ ਹੈ।

ਮੈਂ ‘ਅ’ ਉੱਪਰ ਲਾਂਵ ਕਿਉਂ ਨਹੀਂ ਲਗਾ ਸਕਦਾ ਹਾਂ?
ਇਤਿਹਾਸਕ ਅਤੇ ਲਿਪੀ ਬਦਲਣ ਦੇ ਕਾਰਨਾਂ ਕਰਕੇ, ਯੂਨੀਕੋਡ ਵਿੱਚ ਸੁਤੰਤਰ ਸ੍ਵਰਾਂ ਨੂੰ ਵੱਖ ਰੱਖਿਆ ਗਿਆ ਹੈ। ਇਸਦਾ ਅਰਥ ਹੈ ਇਹਨਾਂ ਨੂੰ ਦੋਂ ਹਿੱਸੇ ਜੋੜ ਕੇ ਨਹੀਂ ਬਣਾਇਆ ਜਾ ਸਕਦਾ ਹੈ (ਜਿਵੇਂ ਕਿ ਇੜੀ + ਲਾਂਵ)।

ਕੁਝ ਸਾਹਿਤਕ ਕੰਮਾਂ ਵਿੱਚ, ‘ਏ’ ਦੀ ਬਜਾਏ ‘ਅ‍ੇ’ ਵਰਤਿਆ ਜਾਂਦਾ ਹੈ। ਬਹੁਤ ਸਾਰੀ ਖੋਜ ਤੋਂ ਬਾਅਦ, ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਇਹ ਅਸਲ ਵਿੱਚ ਇੱਕ ਗਲਤੀ ਹੈ ਅਤੇ ਇਸਨੂੰ ‘ਏ’ ਦੇ ਨਾਲ ਬਦਲਿਆ ਜਾਣਾ ਚਾਹੀਦਾ ਹੈ। ਜੇ ਤੁਸੀਂ ਇਸਨੂੰ ਇਸ ਤਰ੍ਹਾਂ ਵਰਤਨਾ ਹੀ ਹੈ, ਤਾਂ ਇਹ ZWJ (Zero Width Joiner) ਦੀ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ। ਇਹ ਇਸ ਤਰ੍ਹਾਂ ਹੈ, ਅ (U+0A05) + ZWJ (U+200D) + ੇ (U+0A47) ਜਿਸ ਨਾਲ ਅ‍ੇ ਬਣ ਜਾਏਗਾ। ਇਸ ਤਰੀਕੇ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਸਾਰੇ ਪ੍ਰੋਗ੍ਰਾਮ ZWJ ਨੂੰ ਠੀਕ ਤਰ੍ਹਾਂ ਨਾਲ ਨਹੀਂ ਲੈਂਦੇ ਹਨ।

ਸਾਰੇ ਪੈਰੀਂ ਅੱਖਰ ਕਿੱਥੇ ਹਨ?
ਯੂਨੀਕੋਡ ਵਿੱਚ ਪੈਰੀਂ ਜਾਂ ਹੇਠਾਂ ਵਾਲੇ ਅੱਖਰ ਅਲੱਗ ਨਹੀਂ ਦਿੱਤੇ ਗਏ ਹਨ। ਪੈਰੀਂ ਅੱਖਰ ਲਗਾਉਣ ਲਈ, ਤੁਹਾਨੂੰ ਪਹਿਲਾਂ ਮੁੱਖ ਅੱਖਰ, ਵਿਰਾਮ (ਹਲੰਤ) ਚਿੰਨ੍ਹ ਅਤੇ ਫੇਰ ਪੈਰੀਂ ਅੱਖਰ ਟਾਈਪ ਕਰਨਾ ਪਵੇਗਾ।

ਉਦਾਹਰਨ ਲਈ ਪ੍ਰਾ ਟਾਈਪ ਕਰਨ ਲਈ, ਤੁਸੀਂ ਪ + '੍' + ਰ ਟਾਈਪ ਕਰੋਗੇ ਜਿਸ ਨਾਲ ਪ੍ਰ ਬਣ ਜਾਵੇਗਾ। ਜੇ ਤੁਹਾਡੇ ਕੰਪਿਊਟਰ ਵਿੱਚ ਪੈਰੀਂ ਅੱਖਰ ਦਾ ਗਲਾਈਫ਼ ਨਹੀਂ ਹੈ, ਤਾਂ ਤੁਹਾਡਾ ਕੰਪਿਊਟਰ ਪਹਿਲੇ ਪੂਰੇ ਅੱਖਰ ਤੋਂ ਬਾਅਦ ਵਿਰਾਮ ਚਿੰਨ੍ਹ ਦਿਖਾਵੇਗਾ (ਜਿਵੇਂ ਕਿ ਪ੍‌ਰ)। ਵਿਰਾਮ ਤੋਂ ਬਾਅਦ ZWNJ (Zero Width Non-Joiner - U+200C) ਪਾ ਕੇ ਤੁਸੀਂ ਆਪਣੇ ਕੰਪਿਊਟਰ ਨੂੰ ਪੂਰਾ ਅੱਖਰ ਦਿਖਾਉਣ ਲਈ ਮਜ਼ਬੂਰ ਕਰ ਸਕਦੇ ਹੋ।

ਸਾਰੇ ਗੁਰਮੁਖੀ ਅੱਖਰ ਅਜੀਬ ਕ੍ਰਮ ਵਿੱਚ ਕਿਉਂ ਹਨ?
ਭਾਰਤੀ ਭਾਸ਼ਾਵਾਂ ਲਈ ਯੂਨੀਕੋਡ ISCII ਤੇ ਅਧਾਰਤ ਹੈ। ISCII ਨੇ 9 ਵੱਖ-ਵੱਖ ਭਾਰਤੀ ਲਿਪੀਆਂ ਲਈ ਕੋਡ ਬਣਾਏ ਅਤੇ ਇੱਕ ਅਜਿਹੀ ਤਕਨੀਕ ਤਿਆਰ ਕੀਤੀ ਜਿਸ ਨਾਲ ਅੱਖਰਾਂ ਨੂੰ ਇੱਕ ਲਿਪੀ ਤੋਂ ਦੂਜੀ ਲਿਪੀ ਵਿੱਚ ਅਸਾਨੀ ਨਾਲ ਬਦਲਿਆ ਜਾ ਸਕੇ। ਇਸ ਨਾਲ ਕੋਈ ਵਿਅਕਤੀ ਭਾਰਤੀ ਭਾਸ਼ਾਵਾਂ ਦੇ ਮਜ਼ਮੂਨ ਨੂੰ ਆਪਣੀ ਮਨਪਸੰਦ ਭਾਸ਼ਾ ਵਿੱਚ ਦੇਖ ਸਕਦੇ ਹਨ। ਇਹ ਤਾਂ ਸੰਭਵ ਹੋ ਸਕਿਆ ਕਿਉਂਕਿ ਬ੍ਰਹਮੀ ਅਧਾਰਤ ਲਿਪੀਆਂ ਦੇ ਵਿੱਚ ਬਹੁਤ ਸਾਰੀਆ ਸਮਾਨਤਾਵਾਂ ਸਨ।

ਇਸ ਕਾਰਨ, ਸਾਰੀਆਂ ਭਾਰਤੀ ਲਿਪੀਆਂ ਵਿੱਚ ਇਕੋ ਜਿਹੇ ਅੱਖਰ ਇਕੋ ਕੋਡ ਬਿੰਦੂ ‘ਤੇ ਸਨ ਜੋ ਕਿ ਦੇਵਨਗਰੀ ਬਲੌਕ ਤੇ ਅਧਾਰਤ ਹੈ। ਇਸ ਲਈ ਦੇਵਨਗਰੀ ਬਲੌਕ ਤੇ ਅਧਾਰਤ ਹੋਣ ਦੇ ਕਾਰਨ ਗੁਰਮੁਖੀ ਪੜ੍ਹਣ ਵਾਲਿਆਂ ਨੂੰ ਇਸਦਾ ਕ੍ਰਮ ਠੀਕ ਨਹੀਂ ਲੱਗਦਾ ਹੈ।

ਮੈਂ ਗੁਰਮੁਖੀ ਦੇ ਸ਼ਬਦਾਂ ਨੂੰ ਕ੍ਰਮਵਾਰ ਕਿਵੇਂ ਕਰ ਸਕਦਾ ਹਾਂ?
ਅੱਖਰਾਂ ਨੂੰ ਕ੍ਰਮਬੱਧ ਕਰਨ ਲਈ ਯੂਨੀਕੋਡ ਇੱਕ ਖ਼ਾਸ ਨਿਯਮ (algorithm) ਪ੍ਰਦਾਨ ਕਰਦਾ ਹੈ। ਗੁਰਮੁਖੀ ਨੂੰ ਸਹੀ ਕ੍ਰਮ ਵਿੱਚ ਕ੍ਰਮਬੱਧ ਕਰਨ ਲਈ ਤੁਹਾਡੇ ਸੌਫ਼ਟਵੇਅਰ ਵਿੱਚ ਇਹ ਨਿਯਮ ਜ਼ਰੂਰ ਲਾਗੂ ਹੋਣੇ ਚਾਹੀਦੇ ਹਨ।

ਗੁਰਮੁਖੀ ਕ੍ਰਮ ਚਾਰਟ (English)



级别: 管理员
只看该作者 33 发表于: 2011-03-03
ਆਮ ਸ੍ਰੋਤ
ਕਿਰਪਾ ਕਰਕੇ ਆਪਣੀ ਦਿਲਚਸਪੀ ਦਾ ਵਿਸ਼ਾ ਚੁਣੋ

ਯੂਨੀਕੋਡ ਦੀ ਸ਼ੁਰੂਆਤ ਕਰਨੀ
ਉਹਨਾਂ ਲੋਕਾਂ ਲਈ ਇਕ ਗਾਈਡ ਜੋ ਆਪਣੇ ਕੰਪਿਊਟਰ ਤੇ ਯੂਨੀਕੋਡ ਦੀ ਵਰਤੋਂ ਕਰਦੇ ਹੋਏ ਗੁਰਮੁਖੀ(ਪੰਜਾਬੀ) ਵਿਚ ਕੰਮ ਕਰਨਾ ਚਾਹੁੰਦੇ ਹਨ।

ਗੁਰਮੁਖੀ ਨਾਲ ਜਾਣ-ਪਛਾਣ
ਇਸ ਛੋਟੀ ਜਿਹੀ ਗਾਈਡ ਵਿਚ ਸਿਖਾਂਦਰੂਆਂ ਅਤੇ ਦੂਸਰੀਆਂ ਭਾਰਤੀ ਭਾਸ਼ਾਵਾਂ ਪੜ੍ਹਣ ਵਾਲਿਆਂ, ਦੋਨਾਂ ਲਈ ਗੁਰਮੁਖੀ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਕੰਪਿਊਟਰ ‘ਤੇ ਪੰਜਾਬੀ ਸ਼ੁਰੂ ਕਰਨੀ
ਵੱਖ-ਵੱਖ ਓਪਰੇਟਿੰਗ ਸਿਸਟਮਾਂ ‘ਤੇ ਪੰਜਾਬੀ ਸ਼ੁਰੂ ਕਰਨ ਬਾਰੇ ਜਾਣਕਾਰੀ

ਪੰਜਾਬੀ ਵੈਬ ਸਾਈਟਾਂ ਬਣਾਉਣੀਆਂ
ਪੰਜਾਬੀ ਵਿਚ ਵੈਬਸਾਈਟਾਂ ਬਣਾਉਣ ਬਾਰੇ ਜਾਣਕਾਰੀ ਦਿੰਦਾ ਹੋਇਆ ਇਕ ਛੋਟਾ ਜਿਹਾ ਲੇਖ।

ਪੰਜਾਬੀ ਪ੍ਰੋਗ੍ਰਾਮ ਬਣਾਉਣੇ
ਉਹਨਾਂ ਪ੍ਰੋਗ੍ਰਾਮਰਾਂ ਲਈ ਜਾਣਕਾਰੀ ਜੋ ਪੰਜਾਬੀ ਕੰਪਿਊਟਰ ਸੌਫ਼ਟਵੇਅਰ ਬਣਾਉਣ ਬਾਰੇ ਜਾਣਕਾਰੀ ਲੱਭ ਰਹੇ ਹਨ।
级别: 管理员
只看该作者 34 发表于: 2011-03-03
ਟਾਈਪੋਗ੍ਰਾਫ਼ੀ
ਇਸ ਸੈਕਸ਼ਨ ਵਿੱਚ ਖ਼ਾਸ ਕਰਕੇ ਰੈਂਡਰਿੰਗ (ਕੰਪਿਊਟਰ ‘ਤੇ ਅੱਖਰ ਦਿਖਾਉਣ ਦੀ ਤਕਨੀਕ), ਫ਼ੌਂਟਾਂ ਅਤੇ ਕੀਬੋਰਡਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕ੍ਰਿਪਾ ਕਰਕੇ ਆਪਣੀ ਦਿਲਚਸਪੀ ਦਾ ਵਿਸ਼ਾ ਚੁਣੋ:

ਗੁਰਮੁਖੀ ਫ਼ੌਂਟ
ਉਪਲਬਧ ਗੁਰਮੁਖੀ ਫ਼ੌਂਟਾਂ ‘ਤੇ ਇੱਕ ਨਜ਼ਰ ਅਤੇ ਇਹਨਾਂ ਨੂੰ ਹਾਸਲ ਕਰਨ ਬਾਰੇ ਜਾਣਕਾਰੀ। ਸਾਡੇ ਆਪਣੇ ਮੁਫ਼ਤ, ਸਾਬ ਫ਼ੌਂਟ ਬਾਰੇ ਜਾਣਕਾਰੀ ਵੀ ਸ਼ਾਮਲ ਹੈ।

ਕੀਬੋਰਡ ਲੇਅਆਊਟ
ਪੰਜਾਬੀ ਲਈ ਆਮ ਵਰਤੇ ਜਾਂਦੇ ਕੀਬੋਰਡਾਂ ਦਾ ਲੇਅਆਊਟ

ਗੁਰਮੁਖੀ ਸਬਰੇਂਜ
ਯੂਨੀਕੋਡ ਲਈ ਪੂਰੀ ਗੁਰਮੁਖੀ ਸਬਰੇਂਜ - ਸੰਯੁਕਤ ਅੱਖਰਾਂ ਸਹਿਤ

ਫ਼ੌਂਟ ਬਣਾਉਣੇ
ਗੁਰਮੁਖੀ ਫ਼ੌਂਟ ਬਣਾਉਣ ਲਈ ਸ੍ਰੋਤ। ਇਸ ਵਿੱਚ ਫ਼ੌਂਟ ਬਣਾਉਣ ਲਈ ਪ੍ਰੋਗ੍ਰਾਮ, ਓਪਨ ਟਾਈਪ ਟੇਬਲ ਅਤੇ ਇਹਨਾਂ ਫ਼ੌਂਟਾਂ ਨੂੰ ਲਾਗੂ ਕਰਨ ਲਈ ਪ੍ਰੋਗ੍ਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
级别: 管理员
只看该作者 35 发表于: 2011-03-03
ਪ੍ਰੋਗ੍ਰਾਮ
ਇਸ ਸੈਕਸ਼ਨ ਵਿੱਚ ਗੁਰਮੁਖੀ ਲਈ ਤਿਆਰ ਕੀਤੇ ਗਏ ਪ੍ਰੋਗ੍ਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਕ੍ਰਿਪਾ ਕਰਕੇ ਆਪਣੀ ਪਸੰਦ ਦਾ ਵਿਸ਼ਾ ਚੁਣੋ:

ਗੁਰਮੁਖੀ ਯੂਨੀਕੋਡ ਕਨਵਰਸ਼ਨ ਐਪਲੀਕੇਸ਼ਨ (ਗੁਰਮੁਖੀ ਯੂਨੀਕੋਡ ਪਰਿਵਰਤਨ ਪ੍ਰੋਗ੍ਰਾਮ)
ਫ਼ੌਂਟ ‘ਤੇ ਅਧਾਰਤ (ਜਿਵੇਂ ਕਿ Anmolipi) ਅੱਖਰਾਂ ਨੂੰ ਯੂਨੀਕੋਡ ਵਿੱਚ ਬਦਲਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਇੱਕ ਪ੍ਰੋਗ੍ਰਾਮ।

ਫ਼ੌਂਟ ਇਨਸਟਾਲਰ
ਕਿਸੇ ਖ਼ਾਸ ਝੰਜਟ ਦੇ ਬਿਨਾਂ ਫ਼ੌਂਟ ਇਨਸਟਾਲ ਕਰਨ ਲਈ ਇੱਕ ਮੁਫ਼ਤ ਪ੍ਰੋਗ੍ਰਾਮ।

ਦੂਜੇ ਲੋਕਾਂ ਦੁਆਰਾ ਬਣਾਏ ਗਏ ਪ੍ਰੋਗ੍ਰਾਮ
ਕੁਝ ਦੂਸਰੇ ਪ੍ਰੋਗਰਾਮ ਜੋ ਹੋ ਸਕਦਾ ਹੈ ਕਿ ਪੰਜਾਬੀ ਵਰਤਨ ਵਾਲਿਆਂ ਲਈ ਲਾਭਦਾਇਕ ਹੋਣ।
级别: 管理员
只看该作者 36 发表于: 2011-03-03
Applications
This section deals with applications designed to manipulate Gurmukhi text. Please select a topic of interest:

phpBB in Punjabi
A translation of the phpBB bulletin board software, created and maintained by Harprit Singh.

Metamorph
An advanced utility designed to designed to allow you to manipulate and convert Gurmukhi text. It incorporates all the features of GUCA.

Gurmukhi Unicode Conversion Application
A utility designed to assist users upgrading from font-based (e.g. AnmolLipi) to Unicode Gurmukhi.

Sherik
A free Punjabi word processor based on Akhar.

Font Installer
A free application that allows you to easily distribute fonts with minimal hassle for end-users.

Third-party Utilities
Some other programs that might be of use to Punjabi users.
级别: 管理员
只看该作者 37 发表于: 2011-03-03
http://guca.sourceforge.net/applications/phpbb/

Applications > phpBB Quick Links
Gurmukhi Conversion

Saab Font

Article Links
phpBB




  

  
phpBB
The Punjabi Computing Resource Centre provides a Punjabi translation of the phpBB bulletin board package. This project is kindly maintained by Harprit Singh.

Installation
To install the Punjabi translation, you must first install the standard phpBB software. Once this is done, copy both the main translation files and SubSilver graphics to their appropriate directories.

If you have done this, users can manually select if they wish to use the Punjabi interface. If you wish the Punjabi interface to be used by default, you must set this in the administration control panel.

Download
Please select which package you wish to download:

General Language Files - [2005-06-15]http://guca.sourceforge.net/applications/phpbb/

SubSilver Graphics - [2005-05-23]

Please note that this software comes with NO WARRANTY of any kind so use it at your own risk!

级别: 管理员
只看该作者 38 发表于: 2011-03-03
ਯੂਨੀਕੋਡ ਦੀ ਸ਼ੁਰੂਆਤ ਕਰਨੀ
ਇਸ ਦਸਤਾਵੇਜ਼ ਦਾ PDF ਰੁਪਾਂਤਰ ਵੀ ਉਪਲਬਧ ਹੈ।

ਇਸ ਗਾਈਡ ਵਿਚ ਯੂਨੀਕੋਡ ਦੇ ਸਿਧਾਂਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਸਨੂੰ ਕਿਵੇਂ ਕੰਪਿਊਟਰ ਤੇ ਗੁਰਮੁਖੀ ਵਿਚ ਪੰਜਾਬੀ ਲਿਖਣ ਲਈ ਵਰਤਿਆ ਜਾ ਸਕਦਾ ਹੈ। ਇਹ ਉਹਨਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਹਨਾਂ ਨੂੰ ਗੁਰਮੁਖੀ ਦੀ ਜਾਣਕਾਰੀ ਹੈ ਅਤੇ ਜਿਹਨਾਂ ਨੇ ਪਹਿਲਾਂ ਕੰਪਿਊਟਰ ਤੇ ਗੁਰਮੁਖੀ ਵਿਚ ਕੰਮ ਕੀਤਾ ਹੈ।

ਸ਼ੁਰੂਆਤ ਕਰਨੀ
ਸ਼ੁਰੂਆਤ ਕਰਨ ਲਈ ਤੁਹਾਨੂੰ ਇਹ ਪਤਾ ਕਰਨ ਦੀ ਲੋੜ ਹੈ ਕਿ ਤੁਹਾਡਾ ਕੰਪਿਊਟਰ ਯੂਨੀਕੋਡ ਦੇ ਅਨੁਕੂਲ ਹੈ ਅਤੇ ਗੁਰਮੁਖੀ ਚਲਾਉਣ ਲਈ ਉਚਿਤ ਸੌਫ਼ਟਵੇਅਰ ਇੰਸਟਾਲ ਕਰਨਾ ਪਵੇਗਾ। ਜੇ ਤੁਹਾਡਾ ਓਪਰੇਟਿੰਗ ਸਿਸਟਮ ਯੂਨੀਕੋਡ ਦੇ ਅਨੁਕੂਲ ਹੈ ਤਾਂ ਇਹ ਇਕ ਛੋਟਾ ਜਿਹਾ ਕੰਮ ਹੈ।

ਵਿੰਡੋਜ਼ ਐਕਸਪੀ ਅਤੇ ਇਸ ਤੋਂ ਬਾਅਦ ਦੇ ਵਿੰਡੋਜ਼ ਦੇ ਰੁਪਾਂਤਰ ਪੂਰੀ ਤਰ੍ਹਾਂ ਨਾਲ ਯੂਨੀਕੋਡ ਗੁਰਮੁਖੀ ਦੇ ਅਨੁਕੂਲ ਹਨ। ਵਿੰਡੋਜ਼ ਦੇ ਪੁਰਾਣੇ ਰੁਪਾਂਤਰ (95, 98, Me) ਗੁਰਮੁਖੀ ਦੇ ਅਨੁਕੂਲ ਨਹੀਂ ਹਨ। ਜੇ ਤੁਹਾਡੇ ਕੋਲ ਵਿੰਡੋਜ਼ ਦਾ ਪੁਰਾਣਾ ਰੁਪਾਂਤਰ ਹੈ ਤਾਂ ਤੁਸੀਂ ਇੰਟਰਨੈਟ ਐਕਸਪਲੋਰਰ 6.0 (Internet Explorer 6.0) ਡਾਊਨਲੋਡ ਕਰ ਸਕਦੇ ਹੋ ਜਿਸ ਨਾਲ ਤੁਸੀਂ ਯੂਨੀਕੋਡ ਗੁਰਮੁਖੀ ਵਿਚ ਲਿਖੇ ਵੈਬ ਪੇਜ ਦੇਖ ਸਕੋਗੇ। ਵਿੰਡੋਜ਼ ਦੇ ਪੁਰਾਣੇ ਰੁਪਾਂਤਰਾਂ ਤੇ ਤੁਸੀਂ ਯੂਨੀਕੋਡ ਗੁਰਮੁਖੀ ਵਿਚ ਟਾਈਪ ਨਹੀਂ ਕਰ ਸਕੋਗੇ।

ਤੁਹਾਡੇ ਓਪਰੇਟਿੰਗ ਸਿਸਟਮ ਤੇ ਨਿਰਭਰ ਕਰਦੇ ਹੋਏ ਤੁਹਾਡੇ ਕੰਪਿਊਟਰ ਤੇ ਯੂਨੀਕੋਡ ਗੁਰਮੁਖੀ ਸ਼ੁਰੂ ਕਰਨ ਬਾਰੇ ਜਾਣਕਾਰੀ ਉਪਲਬਧ ਹੈ।

ਆਪਣੇ ਕੰਪਿਊਟਰ ਤੇ ਗੁਰਮੁਖੀ ਸ਼ੁਰੂ ਕਰਨ ਤੋਂ ਬਾਅਦ, ਜੇ ਤੁਹਾਡੇ ਕੰਪਿਊਟਰ ਵਿਚ ਯੂਨੀਕੋਡ ਗੁਰਮੁਖੀ ਦੇ ਫ਼ੌਂਟ ਨਹੀਂ ਹਨ ਤਾਂ ਤੁਹਾਨੂੰ ਇਹ ਇੰਸਟਾਲ ਕਰਨੇ ਚਾਹੀਦੇ ਹਨ। ਕਈ ਮੁਫ਼ਤ ਫ਼ੌਂਟ ਉਪਲਬਧ ਹਨ। ਅਸੀਂ ਸੁਝਾਉ ਦਿੰਦੇ ਹਾਂ ਕਿ ਤੁਸੀਂ ਸਾਬ (Saab) ਅਤੇ ਅਨਮੋਲਯੂਨੀ (AnmolUni), ਦੋਵੇਂ ਇੰਸਟਾਲ ਕਰ ਲਵੋ।

ਅੰਤ ਵਿਚ, ਤੁਹਾਨੂੰ ਆਪਣੇ ਕੀਬੋਰਡ ਦੀ ਵਿਓਂਤ ਨੂੰ ਸਮਝਣਾ ਪਵੇਗਾ। ਜੇ ਤੁਸੀਂ ਇਸ ਤੋਂ ਖ਼ੁਸ਼ ਨਹੀਂ ਹੋ ਤਾਂ ਤੁਸੀਂ ਕੋਈ ਹੋਰ ਕੀਬੋਰਡ ਵਿਓਂਤ ਡਾਊਨਲੋਡ ਕਰ ਸਕਦੇ ਹੋ ਜਾਂ ਆਪਣੀ ਕੀਬੋਰਡ ਵਿਓਂਤ ਬਣਾਉਣ ਲਈ ਮਾਈਕ੍ਰੋਸੌਫ਼ਟ ਕੀਬੋਰਡ ਲੇਆਊਟ ਕ੍ਰਿਏਟਰ (Microsoft Keyboard Layout Creator) ਡਾਊਨਲੋਡ ਕਰ ਸਕਦੇ ਹੋ। ਇਕੋ ਕੀਬੋਰਡ ਵਿਓਂਤ ਸਾਰੇ ਯੂਨੀਕੋਡ ਗੁਰਮੁਖੀ ਫ਼ੌਂਟਾਂ ਲਈ ਵਰਤੀ ਜਾ ਸਕਦੀ ਹੈ। ਜੇ ਤੁਸੀਂ ਵਿਓਂਤ ਬਦਲਦੇ ਹੋ ਤਾਂ ਇਸ ਨਾਲ ਤੁਹਾਡੇ ਦੁਆਰਾ ਵਰਤੇ ਜਾ ਰਹੇ ਫ਼ੋਂਟਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ।

ਯੂਨੀਕੋਡ
ਯੂਨੀਕੋਡ ਨੂੰ ਇਕ ਅਜਿਹੇ ਅੱਖਰ ਸਮੂਹ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ ਜਿਸ ਨਾਲ ਦੁਨੀਆਂ ਦੀਆਂ ਲਗਭਗ ਸਾਰੀਆਂ ਲਿਖੀਆਂ ਜਾਣ ਵਾਲੀਆਂ ਲਿਪੀਆਂ ਨੂੰ ਕਿਸੇ ਕੰਪਿਊਟਰ ਤੇ ਵਰਤਿਆ ਜਾ ਸਕਦਾ ਹੈ। ਇਹ ਇਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਅੰਗਰੇਜ਼ੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਨੂੰ ਵਿਆਪਕ ਰੂਪ ਵਿਚ ਕੰਪਿਊਟਰ ਸਿਸਟਮ ਤੇ ਵਰਤਿਆ ਜਾ ਸਕਦਾ ਹੈ।

“ਯੂਨੀਕੋਡ ਹਰ ਇਕ ਅੱਖਰ ਲਈ ਇਕ ਵੱਖ ਅੰਕ ਮੁਹੱਈਆ ਕਰਦਾ ਹੈ, ਭਾਵੇਂ ਕੋਈ ਵੀ ਸਿਸਟਮ ਹੋਵੇ, ਕੋਈ ਵੀ ਪ੍ਰੋਗ੍ਰਾਮ ਹੋਵੇ, ਕੋਈ ਵੀ ਭਾਸ਼ਾ ਹੋਵੇ”

ਯੂਨੀਕੋਡ, ਫ਼ੌਂਟਾਂ ਤੋਂ ਕਿਵੇਂ ਵੱਖ ਹੈ
ਪਹਿਲਾਂ, ਗੁਰਮੁਖੀ ਨੂੰ ਬਹੁਤ ਸਾਰੇ ਵੱਖ-ਵੱਖ ਨਿਜੀ ਫ਼ੌਂਟਾਂ ਦੇ ਮਾਧਿਅਮ ਨਾਲ ਦਰਸਾਇਆ ਜਾਂਦਾ ਰਿਹਾ ਹੈ - ਹਰ ਇਕ ਫ਼ੌਂਟ ਦਾ ਆਪਣਾ-ਆਪਣਾ ਕੋਡਿੰਗ ਤਰੀਕਾ ਅਤੇ ਕੀਬੋਰਡ ਵਿਓਂਤ ਸੀ। ਉਹ ਅੰਗਰੇਜ਼ੀ ਦੇ ਅੱਖਰਾਂ ਦੀ ਬਣਾਵਟ ਬਦਲ ਕੇ ਕੰਮ ਕਰਦੇ ਹਨ ਜਿਸ ਨਾਲ ਗੁਰਮੁਖੀ ਦੇ ਅੱਖਰ ਬਣਦੇ ਹਨ। ਉਦਾਹਰਨ ਲਈ ਅਨਮੋਲ ਲਿਪੀ ਵਿਚ ਅੰਗਰੇਜ਼ੀ ਦੇ ਵੱਡੇ ‘A’ ਨਾਲ ‘ਅ’ ਲਿਖਿਆ ਜਾਂਦਾ ਹੈ।



ਕਿਸੇ ਦੂਜੇ ਫ਼ੌਂਟ ਨੂੰ ਵਰਤਨ ਨਾਲ ਗੁਰਮੁਖੀ ਮਜ਼ਮੂਨ ਖ਼ਰਾਬ ਹੋ ਜਾਂਦਾ ਹੈ ਅਤੇ ਇਹ ਪੜ੍ਹਣ ਦੇ ਕਾਬਲ ਨਹੀਂ ਰਹਿੰਦਾ ਹੈ। ਉਦਾਹਰਨ ਲਈ DrChatrikWeb ਵਿਚ ਇਹ ਅੱਖਰ ‘ੳ’ ਦਿਖਾਈ ਦਿੰਦਾ ਹੈ।



ਯੂਨੀਕੋਡ ਨਾਲ ਇਹ ਸਮੱਸਿਆ ਠੀਕ ਹੋ ਗਈ ਹੈ। ਇਸ ਵਿਚ ਗੁਰਮੁਖੀ ਨੂੰ ਇਸਦੇ ਆਪਣੇ ਅੱਖਰਾਂ ਨਾਲ ਦਰਸਾਇਆ ਜਾਂਦਾ ਹੈ ਅਤੇ ਅੰਗਰੇਜ਼ੀ ਦੇ ਅੱਖਰਾਂ ਨੂੰ ਨਹੀਂ ਵਰਤਿਆ ਜਾਂਦਾ ਹੈ। ਇਸਦਾ ਸਾਰੇ ਕੰਪਿਊਟਰਾਂ ਤੇ ਮਿਆਰੀਕਰਨ ਕੀਤਾ ਗਿਆ ਹੈ, ਇਸ ਲਈ ਤੁਸੀਂ ਜਿਹੜਾ ਮਰਜ਼ੀ ਫ਼ੌਂਟ ਵਰਤੋ, ਮਜ਼ਮੂਨ ਉਹੀ ਰਹੇਗਾ!

ਯੂਨੀਕੋਡ ਵਿਚ ਅੱਖਰਾਂ ਦੇ ਕੋਡ ਅਤੇ ਇਹਨਾਂ ਨੂੰ ਟਾਈਪ ਕਰਨ ਦਾ ਤਰੀਕਾ ਆਪਸ ਵਿਚ ਜੁੜੇ ਹੋਏ ਨਹੀਂ ਹਨ। ਇਸਦਾ ਅਰਥ ਹੈ ਕਿ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਕੀਬੋਰਡ ਵਿਓਂਤ ਵਰਤ ਸਕਦੇ ਹੋ ਅਤੇ ਅੱਖਰ ਹਮੇਸ਼ਾ ਉਹੀ ਰਹਿਣਗੇ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ
ਯੂਨੀਕੋਡ ਗੁਰਮੁਖੀ ਨੂੰ ਵਰਤਨ ਨਾਲ ਸੰਬੰਧਤ ਕੁਝ ਖ਼ਾਸ ਗੱਲਾਂ ਹਨ ਜਿਹਨਾਂ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ।

ਗੁਰਮੁਖੀ ਵਿਚ ਅਜ਼ਾਦ ਸ੍ਵਰ ਦਾ ਸਿਧਾਂਤ ਨਹੀਂ ਹੈ। ਦੂਜੀਆਂ ਭਾਰਤੀ ਲਿਪੀਆਂ ਦੀ ਤਰ੍ਹਾਂ ਨਾ ਹੋ ਕੇ, ਗੁਰਮੁਖੀ ਵਿਚ ਉੜੇ, ਐੜੇ ਅਤੇ ਈੜੀ ਦੇ ਨਾਲ ਮਾਤਰਾ ਜੋੜ ਕੇ ਅਜ਼ਾਦ ਸ੍ਵਰ ਬਣਾਏ ਜਾਂਦੇ ਹਨ। ਦੂਜੀਆਂ ਭਾਰਤੀ ਲਿਪੀਆਂ, ਜਿਵੇਂ ਕਿ ਦੇਵਨਗਰੀ, ਦੇ ਨਾਲ ਮਿਲਾਉਣ ਲਈ ਯੂਨੀਕੋਡ ਇਹਨਾਂ ਅਜ਼ਾਦ ਸ੍ਵਰਾਂ ਨੂੰ ਵੱਖ ਕੋਡ ਤੇ ਰੱਖਦਾ ਹੈ। ਇਸ ਲਈ ਜਦੋਂ ਤੁਸੀਂ ਈੜੀ ਅਤੇ ਬਿਹਾਰੀ ਟਾਈਪ ਕਰਨਾ ਚਾਹੋ ਤਾਂ ਤੁਹਾਨੂੰ ਪਹਿਲਾਂ ਤੋਂ ਤਿਆਰ ਕੀਤਾ ਗਿਆ ਇੜੀ-ਬਿਹਾਰੀ ਦਾ ਅੱਖਰ ਹੀ ਵਰਤਨਾ ਪਵੇਗਾ।

ਸੰਯੁਕਤ ਅੱਖਰ, ਜਿਵੇਂ ਕਿ ਪੈਰੀਂ ਹਾਹਾ ਅਤੇ ਪੈਰੀਂ ਰਾਰਾ, ਦੇਵਨਗਰੀ ਵਰਗੇ ਹਲੰਤ ਦੀ ਵਰਤੋਂ ਨਾਲ ਬਣਾਏ ਜਾਂਦੇ ਹਨ। ਇਸ ਲਈ, ਜੇ ਤੁਸੀਂ ‘ਪ੍ਰ’ ਟਾਈਪ ਕਰਨਾ ਚਾਹੋ ਤਾਂ ਤੁਸੀਂ ਪੱਪਾ, ਹਲੰਤ (੍) ਅਤੇ ਫੇਰ ਰਾਰਾ ਟਾਈਪ ਕਰੋਗੇ।

ਉੱਪਰ ਦੱਸੇ ਗਏ ਦੋ ਮੁੱਦਿਆਂ ਨੂੰ ਵੱਖ-ਵੱਖ ਕੀਬੋਰਡ ਵਿਓਂਤਾਂ ਦੀ ਮਦਦ ਨਾਲ ਹੱਲ ਕੀਤਾ ਜਾ ਸਕਦਾ ਹੈ। ਉਦਾਹਰਨ ਲਈ ਤੁਸੀਂ ਇਕ ਅਜਿਹੀ ਕੀਬੋਰਡ ਵਿਓਂਤ ਤਿਆਰ ਕਰ ਸਕਦੇ ਹੋ ਜੋ ਈੜੀ ਅਤੇ ਬਿਹਾਰੀ ਦੇ ਵੱਖ-ਵੱਖ ਅੱਖਰਾਂ ਨੂੰ ਪਹਿਲਾਂ ਤੋਂ ਬਣਾਏ ਗਏ ਈੜੀ-ਬਿਹਾਰੀ ਅੱਖਰ ਵਿਚ ਬਦਲ ਦਵੇ। ਤੁਸੀਂ ਕੀਬੋਰਡ ਦਾ ਇਕ ਅਜਿਹਾ ਬਟਨ ਵੀ ਰੱਖ ਸਕਦੇ ਹੋ ਜੋ ਹਲੰਤ ਅਤੇ ਰਾਰਾ/ਹਾਹਾ ਦੋਵੇਂ ਟਾਈਪ ਕਰੇ, ਤਾਂ ਜੋ ਜਦੋਂ ਇਸਨੂੰ ਦਬਾਇਆ ਜਾਵੇ ਤਾਂ ਇਹ ਪੈਰੀਂ ਅੱਖਰ ਦਿਖਾਏ। ਹੋ ਸਕਦਾ ਹੈ ਕੁਝ ਕੀਬੋਰਡਾਂ ਵਿਚ ਇਹ ਵਿਸ਼ੇਸਤਾਵਾਂ ਹੋਣ ਅਤੇ ਤੁਸੀਂ ਕੋਈ ਵੀ ਕੀਬੋਰਡ ਵਰਤ ਸਕਦੇ ਹੋ ਜੋ ਤੁਹਾਨੂੰ ਠੀਕ ਲੱਗੇ।

ਯੂਨੀਕੋਡ ਵਿਚ ਅੱਖਰ ਅਵਾਜ਼ ਦੇ ਕ੍ਰਮ ਵਿਚ ਟਾਈਪ ਕੀਤੇ ਜਾਂਦੇ ਹਨ - ਮਤਲਬ ਕਿ ਜਿਸ ਕ੍ਰਮ ਵਿਚ ਇਹ ਬੋਲੇ ਜਾਂਦੇ ਹਨ ਨਾ ਕਿ ਜਿਸ ਕ੍ਰਮ ਵਿਚ ਲਿਖੇ ਜਾਂਦੇ ਹਨ। ਇਸ ਲਈ ਜੇ ਤੁਸੀਂ ਕਿਸੇ ਅੱਖਰ ਦੇ ਨਾਲ ਸਿਹਾਰੀ ਟਾਈਪ ਕਰਨਾ ਚਾਹੋ, ਤਾਂ ਤੁਹਾਨੂੰ ਸਿਹਾਰੀ ਉਸ ਅੱਖਰ ਤੋਂ ਬਾਅਦ ਟਾਈਪ ਕਰਨੀ ਚਾਹੀਦੀ ਹੈ। ਕੰਪਿਊਟਰ ਇਸਨੂੰ ਖੱਬੇ ਪਾਸ ਕਰ ਦਵੇਗਾ। ਉਦਾਹਰਨ ਲਈ, ‘ਵਿਚ’ ਟਾਈਪ ਕਰਨ ਲਈ ਤੁਸੀਂ ਵੱਵਾ, ਸਿਹਾਰੀ ਅਤੇ ਫੇਰ ਚੱਚਾ ਟਾਈਪ ਕਰੋਗੇ।

ਯੂਨੀਕੋਡ ਗੁਰਮੁਖੀ ਦੇ ਮੂਲ ਨਿਯਮਾਂ ਨੂੰ ਜ਼ੋਰ ਦੇ ਕੇ ਲਾਗੂ ਕਰਦਾ ਹੈ। ਇਸ ਲਈ ਤੁਸੀਂ ਅਜਿਹੇ ਅੱਖਰ ਨਹੀਂ ਲਿਖ ਸਕਦੇ ਹੋ ਜੋ ਆਧੁਨਿਕ ਗੁਰਮੁਖੀ ਦੇ ਅਨੁਸਾਰ ਸਹੀ ਨਹੀਂ ਹਨ। ਉਦਾਹਰਨ ਲਈ, ਤੁਸੀਂ ਕਿਸੇ ਅੱਖਰ ਦੇ ਨਾਲ ਇਕ ਤੋਂ ਵੱਧ ਮਾਤਰਾ ਨਹੀਂ ਲਗਾ ਸਕਦੇ ਹੋ। ਜੇ ਤੁਸੀਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਦੂਜੀ ਮਾਤਰਾ ਦੇ ਨਾਲ ਇਕ ਬਿੰਦੀਆਂ ਵਾਲਾ ਗੋਲਾ ਦਿਖਾਈ ਦਵੇਗਾ ਜੋ ਇਸਨੂੰ ਅੱਖਰ ਦੇ ਨਾਲ ਜੁੜਣ ਨਹੀਂ ਦਿੰਦਾ ਹੈ।



级别: 管理员
只看该作者 39 发表于: 2011-03-03
http://guca.sourceforge.net/resources/introductiontogurmukhi/index.shtml

An Introduction to Gurmukhi
A PDF version of this document is also available.

Gurmukhi, a derivative of Landa, is a type of script called an abugida. It was standardised by Guru Angad Dev in the sixteenth century and is designed to write the Punjabi language.

This guide introduces the main concepts of the Gurmukhi script in relation to the Punjabi language. Gurmukhi has been adapted to write other languages (such as Sanskrit) but these adaptations will generally not be covered.

The Alphabet
The Gurmukhi (or Punjabi) alphabet contains thirty-five distinct letters. These are:

ੳ ਅ ੲ
Ura Era Iri

The first three letters are unique because they form the basis for vowels. Apart from Era, these characters are never used on their own. See the section on vowels for further details.

ਸ ਹ ਕ ਖ ਗ ਘ
Sussa
Sa Haha
Ha Kukka
Ka Khukha
Kha Gugga
Ga Ghugga
Gha
ਙ ਚ ਛ ਜ ਝ ਞ
Ungga
Nga Chucha
Ca Chhuchha
Cha Jujja
Ja Jhujja
Jha Yanza
Nya
ਟ ਠ ਡ ਢ ਣ ਤ
Tainka
Tta Thutha
Ttha Dudda
Dda Dhudda
Ddha Nahnha
Nna Tutta
Ta
ਥ ਦ ਧ ਨ ਪ ਫ
Thutha
Tha Duda
Da Dhuda
Dha Nunna
Na Puppa
Pa Phupha
Pha
ਬ ਭ ਮ ਯ ਰ ਲ
Bubba
Ba Bhubba
Bha Mumma
Ma Yaiyya
Ya Rara
Ra Lulla
La
ਵ ੜ    
Vava
Va Rahrha
Rra    

In addition to these, there are six consonants created by placing a dot (bindi) at the foot (pair) of the consonant:

ਸ਼ ਖ਼ ਗ਼ ਜ਼ ਫ਼ ਲ਼
Shusha pair bindi
Sha Khukha pair bindi
Khha Gugga pair bindi
Ghha Zuzza pair bindi
Za Fuffa pair bindi
Fa Lulla pair bindi
Lla

Vowels
Gurmukhi follows similar concepts to other Brahmi scripts and as such, all consonants are followed by an inherent ‘a’ sound (unless at the end of a word when the ‘a’ is usually dropped). This inherent vowel sound can be changed by using dependent vowel signs which attach to a baring consonant. In some cases, dependent vowel signs cannot be used – at the beginning of a word or syllable for instance – and so an independent vowel character is used instead.

Dependent Vowels
◌ ਾ ਿ ੀ ੇ ੈ
Mukta
a Kanna
aa Sihari
i Bihari
ii Lavan
ee Dulavan
ai
ੁ ੂ ੋ ੌ  
Onkar
u Dulankar
uu Hora
oo Kanaura
au  

Dotted circles represent the barer consonant. Vowels are always pronounced after the consonant they are attached to. Thus, Sihari is always written to the left, but pronounced after the character on the right.

Independent Vowels
ਅ ਆ ਇ ਈ ਏ ਐ
a aa i ii ee ai
ਉ ਊ ਓ ਔ  
u uu oo au  

Vowel Examples
ਆਲੂ – aaluu – potato

ਦਿਲ – dil – heart

Halant
The Halant character is not used when writing Punjabi in Gurmukhi. However, it may occasionally be used in Sanskritised text. When it is used, it represents the suppression of the inherent vowel.


Halant

The affect of this is shown below:

ਕ – Ka

ਕ੍ – K

Numbers
Gurmukhi has its own set of numerals that behave exactly as Latin (Arabic) numerals do. These are used extensively in older texts. In modern contexts, they are being replaced by standard Latin numerals although they are still in widespread use.

੦ ੧ ੨ ੩ ੪ ੫
Sifar
0 Ek
1 Dhau
2 Tinn
3 Char
4 Panj
5
੬ ੭ ੮ ੯  
Chaay
6 Sat
7 Aht
8 Noh
9  

Other Signs
ਂ ੰ ੱ
Bindi Tippi Addak

Bindi and Tippi are used for nasalisation (similar to the ‘n’ sound in words ending in ‘ing’). In general, Onkar (u) and Dulankar (uu) take Bindi in their initial forms and Tippi when used after a consonant. All other short vowels take Tippi and all other long vowels take Bindi. Older texts may not follow these conventions.

The use of Addak indicates that the following consonant is geminate. This means that the subsequent consonant is doubled or reinforced.

Conjuncts
A conjoined consonant combines two (or more) consonants. Modern Gurmukhi employs three main conjoined characters that sit at the bottom of a barer consonant. A half form of Yaiyya (ya) is also occasionally used.

Your browser may have problems displaying these conjuncts on their own. Please download the PDF if you are have problems.

‍੍ਹ ‍੍ਰ ‍੍ਵ ‍੍ਯ
Ha Ra Va Ya

The affect of this is shown below:

Mha - ਮ + ਹ = ਮ੍ਹ

Pra - ਪ + ਰ = ਪ੍ਰ

Dva - ਦ + ਵ = ਦ੍ਵ

Dya - ਦ + ਯ = ਦ੍ਯ

Ek Onkar
Ek Onkar is a Gurmukhi symbol that is often used in Sikh literature. It literally means ‘one God’.


Ek Onkar

Visarg
The Visarg symbol is very occasionally used in Gurmukhi. It can either represent an abbreviation (like period is used in English) or it can act like a Sanskrit Visarg where a voiceless ‘h’ sound is pronounced after the vowel.


Visarg
描述
快速回复

您目前还是游客,请 登录注册