ਇਮੀਗਰੇਟ ਕਰਨਾ
ਇੱਕ ਨਵੇਂ ਦੇਸ਼ ਵਿੱਚ ਰਹਿਣਾ ਉਤੇਜਨਾ ਭਰਪੂਰ ਹੁੰਦਾ ਹੈ, ਪਰ ਇਹ ਚੁਣੌਤੀਆਂ ਵਾਲਾ ਵੀ ਹੋ ਸਕਦਾ ਹੈ। ਜਦੋਂ ਤੁਸੀਂ ਪਹਿਲਾਂ ਇੱਥੇ ਪਹੁੰਚਦੇ ਹੋ ਤੁਹਾਨੂੰ ਬਹੁਤ ਕੁਝ ਕਰਨਾ ਪਵੇਗਾ। ਇਸ ਸੈਕਸ਼ਨ ਵਿੱਚ ਉਨਟਾਰੀਓ ਵਿੱਚ ਰਹਿਣ, ਸਥਾਈ ਰਿਹਾਇਸ਼, ਇਮੀਗਰੇਸ਼ਨ ਕਾਨੂੰਨਾਂ ਅਤੇ ਕਨੇਡੀਅਨ ਨਾਗਰਿਕ ਵਜੋਂ ਤੁਹਾਡੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਮਿਲੇਗੀ।
ਆਮ ਜਾਣਕਾਰੀਸਥਾਈ ਨਿਵਾਸੀਉਨਟਾਰੀਓ ਵਿੱਚ ਰਹਿਣਾਸਪਾਨਸਰਸ਼ਿਪਰਫਿਊਜੀਇਮੀਗਰੇਸ਼ਨ ਕਾਨੂੰਨਨਾਗਰਿਕਤਾਕਨੇਡੀਅਨ ਸਰਕਾਰਬੋਲੀਆਂ
ਅਰਬੀ
ਚੀਨੀ
(ਸਰਲ)
ਅੰਗਰੇਜ਼ੀ
ਫਰਾਂਸੀਸੀ
ਗੁਜਰਾਤੀ
ਫਿਲਪੀਨੋ
(ਤਗਾਲਗ)
ਪੰਜਾਬੀ
ਰੂਸੀ
ਸਪੇਨੀ
ਤਮਿਲ
ਉਰਦੂ
ਕੀ ਇਹ ਪੰਨਾ ਵੇਖਣ ਵਿੱਚ ਤੁਹਾਨੂੰ ਮੁਸ਼ਕਲ ਆ ਰਹੀ ਹੈ? ਇਸ ਨੂੰ ਤੁਰੰਤ ਠੀਕ ਕਰੋ!
ਨਾਗਰਿਕਤਾ
ਇਸ ਲੇਖ ਨੂੰ ਇਸ ਵਿੱਚ ਵੇਖੋ:
ਅਰਬੀ
ਅੰਗਰੇਜ਼ੀ
ਸਪੇਨੀ
ਫਰਾਂਸੀਸੀ
ਗੁਜਰਾਤੀ
ਪੰਜਾਬੀ
ਰੂਸੀ
ਤਮਿਲ
ਫਿਲਪੀਨੋ (ਤਗਾਲਗ)
ਉਰਦੂ
ਚੀਨੀ (ਸਰਲ)
ਪ੍ਰਿੰਟ ਕਰੋ
ਪੀ ਡੀ ਐੱਫ
ਮੇਰੇ ਫੇਵਰਿਟਸ ਵਿੱਚ ਜੋੜ ਦਿਓ ਹੁਣ ਲੋੜ ਮੁਤਾਬਕ ਬਣਾਓ
ਕੈਨੇਡੀਅਨ ਸਿਟੀਜ਼ਨਸਿਪ ਲਈ ਬੋਲੀ ਸਬੰਧੀ ਕੀ ਸ਼ਰਤਾਂ ਹਨ?
ਅੰਗਰੇਜ਼ੀ ਅਤੇ ਫਰਾਂਸੀਸੀ ਕੈਨੇਡਾ ਦੀਆਂ ਮਾਨਤਾ-ਪ੍ਰਾਪਤ ਬੋਲੀਆਂ ਹਨ। ਕੈਨੇਡੀਅਨ ਸਿਟੀਜ਼ਨਸ਼ਿਪ ਦਾ ਟੈਸਟ ਪਾਸ ਕਰਨ ਲਈ ਤੁਹਾਨੂੰ ਇਨ੍ਹਾਂ ਵਿੱਚੋਂ ਇੱਕ ਬੋਲੀ ਦਾ ਉਚਿਤ ਗਿਆਨ ਹੋਣਾ ਜ਼ਰੂਰੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਅੰਗਰੇਜ਼ੀ ਜਾਂ ਫਰਾਂਸੀਸੀ ਬੋਲ ਅਤੇ ਸੁਣ ਕੇ ਸਮਝਣ ਦੇ ਸਮਰੱਥ ਹੋਣੇ ਚਾਹੀਦੇ ਹੋ, ਜਾਂ ਸਾਦੀ ਅੰਗਰੇਜ਼ੀ ਜਾਂ ਫਰਾਂਸੀਸੀ ਬੋਲੀ ਲਿਖ ਅਤੇ ਪੜ੍ਹ ਸਕਣ ਦੇ ਸਮਰੱਥ ਹੋਣੇ ਚਾਹੀਦੇ ਹੋ ।
ਜੇ ਤੁਸੀਂ ਬਾਲਗ਼ (18 ਤੋਂ 54 ਸਾਲ ਦੇ) ਹੋ ਅਤੇ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਅਰਜ਼ੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੈਨੇਡਾ ਬਾਰੇ ਇੱਕ ਲਿਖਤੀ ਟੈਸਟ ਪਾਸ ਕਰਨਾ ਲਾਜ਼ਮੀ ਹੈ ਜਿਸ ਵਿੱਚ ਹਰ ਸਵਾਲ ਦੇ ਅਨੇਕਾਂ ਜਵਾਬਾਂ ਵਿੱਚੋਂ ਸਹੀ ਜਵਾਬ ਲੱਭਣਾ ਪੈਂਦਾ ਹੈ।
ਟੈਸਟ ਦੇ ਸਵਾਲ ਪੜ੍ਹਨ ਲਈ ਦਿੱਤੀ ਜਾਣ ਵਾਲੀ ਗਾਈਡ Discover Canada: The Rights and Responsibilities of Citizenship (1) ਵਿੱਚੋਂ ਪਾਏ ਜਾਂਦੇ ਹਨ। ਤੁਹਾਡੇ ਵੱਲੋਂ ਸਿਟੀਜ਼ਨਸ਼ਿਪ ਲਈ ਅਰਜ਼ੀ ਦਿੱਤੇ ਜਾਣ ਤੋਂ ਬਾਅਦ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ (Citizenship and Immigration Canada) (CIC) (1) ਵੱਲੋਂ ਤੁਹਾਡੀ ਅਰਜ਼ੀ ਮਿਲਣ ਦੀ ਤਸਦੀਕ ਕਰਨ ਦੀ ਚਿੱਠੀ ਨਾਲ ਇਹ ਗਾਈਡ ਭੇਜ ਦਿੱਤੀ ਜਾਂਦੀ ਹੈ ।
ਸਿਟੀਜ਼ਨਸ਼ਿਪ ਦੀਆਂ ਕਲਾਸਾਂ ਸੂਬੇ ਭਰ ਵਿੱਚ ਇੰਗਲਿਸ਼ ਐਜ਼ ਏ ਸੈਕੰਡ ਲੈਂਗੂਏਜ (English as a Second Language) (ESL) ਪ੍ਰੋਗਰਾਮਾਂ, ਕਮਿਊਨਿਟੀ ਸੈਂਟਰਾਂ ਜਾਂ ਵਸੇਬਾ (ਸੈਟਲਮੈਂਟ) ਏਜੰਸੀਆਂ ਵੱਲੋਂ ਲਾਈਆਂ ਜਾਂਦੀਆਂ ਹਨ। ਅੰਗਰੇਜ਼ੀ ਪੜ੍ਹਾਉਣ ਵਾਲੇ ਅਨੇਕਾਂ ਅਦਾਰੇ ਸਿਟੀਜ਼ਨਸ਼ਿਪ ਕਲਾਸਾਂ ਵੀ ਲਾਉਂਦੇ ਹਨ। ਆਪਣੇ ਨਗਰ ਵਿੱਚ ਕਿਸੇ ਅਜਿਹੇ ਅਦਾਰੇ ਬਾਰੇ ਪਤਾ ਕਰਨ ਲਈ ਕਿਸੇ ਕਮਿਊਨਿਟੀ ਇਨਫ਼ਰਮੇਸ਼ਨ ਸੈਂਟਰ (Community Information Centre) (2) ਜਾਓ ਜਾਂ ਕਿਸੇ ਨੁਮਾਇੰਦੇ ਨਾਲ ਗੱਲ ਕਰਨ ਲਈ ਆਪਣੇ ਫ਼ੋਨ ਤੋਂ 2-1-1 ਡਾਇਲ ਕਰੋ।
ਤੁਸੀਂ ਸੀ.ਆਈ.ਸੀ. ਦੀ ਵੈੱਬਸਾਈਟ ਉੱਤੇ ਟੈਸਟਾਂ ਦਾ ਆਨਲਾਈਨ ਅਭਿਆਸ ਵੀ ਕਰ ਸਕਦੇ ਹੋ।
ਟੈਸਟ ਦੇਣ ਤੋਂ ਬਾਅਦ ਤੁਹਾਡੇ ਟੈਸਟ ਦੇ ਨਤੀਜੇ ਇੱਕ ਸਿਟੀਜ਼ਨਸ਼ਿਪ ਜੱਜ ਵੱਲੋਂ ਵੇਖੇ ਜਾਂਦੇ ਹਨ। ਜੇ ਤੁਸੀਂ ਟੈਸਟ ਪਾਸ ਨਹੀਂ ਕਰਦੇ ਤਾਂ ਜੱਜ ਮੂੰਹ-ਜ਼ੁਬਾਨੀ ਤੁਹਾਡੀ ਇੰਟਰਵਿਊ ਕਰੇਗਾ। ਇੰਟਰਵਿਊ ਦੌਰਾਨ ਤੁਹਾਡੇ ਤੋਂ ਸੁਣ ਕੇ ਸਮਝ ਸਕਣ ਦੀ ਕਾਬਲੀਅਤ ਜਾਂ ਬੋਲੇ ਜਾਣ ਵਾਲੇ ਬੁਨਿਆਦੀ ਵਾਕਾਂ ਦੀ ਸੂਝ ਦਰਸਾਉਣ ਅਤੇ ਉਨ੍ਹਾਂ ਦਾ ਜਵਾਬ ਅੰਗਰੇਜ਼ੀ ਜਾਂ ਫਰਾਂਸੀਸੀ ਵਿੱਚ ਲਿਖ ਕੇ ਜਾਂ ਬੋਲ ਕੇ ਦੇਣ ਦੀ ਉਮੀਦ ਕੀਤੀ ਜਾਂਦੀ ਹੈ।
ਸਿਟੀਜ਼ਨਸ਼ਿਪ ਦੇ ਅਰਜ਼ੀ ਫ਼ਾਰਮ ਆਨਲਾਈਨ ਉਪਲਬਧ ਹਨ ਅਤੇ ਸੀ.ਆਈ.ਸੀ. ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਤੁਸੀਂ ਸੀ.ਆਈ.ਸੀ. ਕਾਲ ਸੈਂਟਰ ਨਾਲ ਸੰਪਰਕ ਕਰ ਕੇ ਇਹ ਫ਼ਾਰਮ ਡਾਕ ਰਾਹੀਂ ਵੀ ਮੰਗਵਾ ਸਕਦੇ ਹੋ।
ਟੋਲ-ਫ੍ਰੀ: 1-888-242-2100 (ਕੈਨੇਡਾ ਦੇ ਅੰਦਰੋਂ)
ਕੈਨੇਡਾ ਤੋਂ ਬਾਹਰੋਂ: ਆਪਣੇ ਇਲਾਕੇ ਲਈ ਜ਼ਿੰਮੇਵਾਰ ਕੈਨੇਡੀਅਨ ਅੰਬੈਸੀ ਜਾਂ ਕੌਂਸਲੇਟ ਨਾਲ ਸੰਪਰਕ ਕਰੋ।
ਵਧੇਰੇ ਜਾਣਕਾਰੀ ਲਈ ਵੇਖੋ:
(1) ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ (Citizenship and Immigration Canada) ਜਾਂ ਸੀ.ਆਈ.ਸੀ. (CIC) – ਸਿਟੀਜ਼ਨਸ਼ਿਪ ਟੈਸਟ:
http://findlink.at/cit-test (2) ਕਮਿਊਨਿਟੀ ਇਨਫ਼ਰਮੇਸ਼ਨ ਸੈਂਟਰ (Community Information Centres):
http://www.211Ontario.ca ਨੋਟ